ਇਲਾਹਾਬਾਦ ਯੂਨੀਵਰਸਿਟੀ ਦੇ ਕੈਂਪਸ ਤੇ ਹੋਸਟਲ ਬਣੇ ਅਪਰਾਧੀਆਂ ਦੇ ਅੱਡੇ : ਹਾਈ ਕੋਰਟ
Wednesday, Apr 17, 2019 - 09:23 PM (IST)
ਪ੍ਰਯਾਗਰਾਜ— ਇਲਾਹਾਬਾਦ ਹਾਈ ਕੋਰਟ ਨੇ ਕਦੇ 'ਪੂਰਬ ਦਾ ਆਕਸਫੋਰਡ' ਕਹਾਉਣ ਵਾਲੇ ਇਲਾਹਾਬਾਦ ਯੂਨੀਵਰਸਿਟੀ ਬਾਰੇ ਗੰਭੀਰ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਯੂਨੀਵਰਸਿਟੀ ਦਾ ਕੈਂਪ ਤੇ ਹੋਸਟਲ, ਦੋਸ਼ੀਆਂ ਦੇ ਅੱਡੇ ਬਣ ਗਏ ਹਨ। ਮੁੱਖ ਜੱਜ ਗੋਵਿੰਦ ਮਾਥੁਰ ਤੇ ਜੱਜ ਐੱਸ.ਐੱਸ. ਸ਼ਮਸ਼ੇਰੀ ਦੀ ਬੈਂਚ ਨੇ ਹਾਲ ਹੀ 'ਚ ਇਲਾਹਾਬਾਦ ਯੂਨੀਵਰਸਿਟੀ ਦੇ ਪੀ.ਸੀ.ਬੀ. ਹੋਸਟਲ 'ਚ ਹੋਏ ਇਕ ਨੌਜਵਾਨ ਦੇ ਕਤਲ 'ਤੇ ਨੋਟਿਸਲ ਲੈਂਦੇ ਹੋਏ ਇਹ ਟਿੱਪਣੀ ਕੀਤੀ।
ਅਦਾਲਤ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ, ਪੁਲਸ ਜਨਰਲ ਡਾਇਰੈਕਟਰ, ਪ੍ਰਯਾਗਰਾਜ ਦੇ ਮੰਡਲ ਜ਼ਿਲਾ ਅਧਿਕਾਰੀ ਤੇ ਸੀਨੀਅਰ ਪੁਲਸ ਅਧਿਕਾਰੀ ਨਾਲ ਹੀ ਇਲਾਹਾਬਾਦ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਨੋਟਸਿ ਵੀ ਜਾਰੀ ਕੀਤੇ। ਇਸ ਮਾਮਲੇ 'ਚ ਆਦੇਸ਼ ਲਈ 22 ਅਪ੍ਰੈਲ, 2019 ਦੀ ਮਿਤੀ ਤੈਅ ਕਰਦੇ ਹੋਏ ਅਦਾਲਤ ਨੇ ਪ੍ਰਯਾਗਰਾਜ ਦੇ ਜ਼ਿਲਾ ਅਧਿਕਾਰੀ, ਸੀਨੀਅਰ ਪੁਲਸ ਅਧਿਕਾਰੀ ਤੇ ਇਲਾਹਾਬਾਦ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਉਸ ਦਿਨ ਅਦਾਲਤ 'ਚ ਹਾਜ਼ਰ ਰਹਿਣ ਦਾ ਨਿਰਦੇਸ਼ ਦਿੱਤਾ।
ਅਦਾਲਤ ਨੇ ਕਿਹਾ ਕਿ, 'ਇਕ ਲੋਕਤਾਂਤਰਿਕ ਸਮਾਜ 'ਚ ਕਾਨੂੰਨ ਦਾ ਰਾਜ ਹੁੰਦਾ ਹੈ ਤੇ ਕਿਸੇ ਵੀ ਤਰ੍ਹਾਂ ਇਸ ਨੂੰ ਨੁਕਸਾਨ ਪਹੁੰਚੇ, ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਕਿਸੇ ਨੂੰ ਵੀ ਉਸ ਖੇਤਰ ਤੇ ਉਥੇ ਦੇ ਰਹਿਣ ਵਾਲਿਆਂ ਦੀ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਮਾਮੂਲੀ ਸੱਟ ਪਹੁੰਚਾਉਣ ਦੀ ਵੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ।' ਅਦਾਲਤ ਨੇ ਕਿਹਾ, 'ਇਹ ਸਾਡੇ ਨੋਟਿਸ 'ਚ ਆਇਆ ਹੈ ਕਿ ਇਲਾਹਾਬਾਦ ਯੂਨੀਵਰਸਿਟੀ ਦੇ ਕੰਟਰੋਲ ਵਾਲੇ ਵੱਖ-ਵੱਖ ਵਿਦਿਆਰਥੀਆਂ 'ਚ ਵੱਡੀ ਗਿਣਤੀ 'ਚ ਦੋਸ਼ੀ ਰਹਿ ਰਹੇ ਹਨ ਜੋ ਯੂਨੀਵਰਸਿਟੀ ਦੇ ਰੈਗੁਲਰ ਵਿਦਿਆਰਥੀ ਨਹੀਂ ਹਨ।'