ਇਲਾਹਾਬਾਦ ਦੇ ਪੂਜਾ ਪੰਡਾਲ ''ਚ ਸਨਸਨੀਖੇਜ ਕਤਲ, ਵਾਰਦਾਤ CCTV ਫੁਟੇਜ਼ ''ਚ ਕੈਦ

10/17/2018 1:32:17 PM

ਇਲਾਹਾਬਾਦ— ਯੂ.ਪੀ. ਦੇ ਬਦਮਾਸ਼ਾਂ ਦੇ ਦਿਲ 'ਚੋਂ ਕਾਨੂੰਨ ਦਾ ਡਰ ਖਤਮ ਹੋ ਗਿਆ ਹੈ। ਇਲਾਹਾਬਾਦ ਦੇ ਇਕ ਦੁਰਗਾ ਪੰਡਾਲ 'ਚ ਚਾਰ ਬਦਮਾਸ਼ਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਇਕ ਹਿਸਟ੍ਰੀਸ਼ੀਟਰ ਨੀਰਜ ਬਾਲੀਮਿਕ ਦਾ ਕਤਲ ਕਰ ਦਿੱਤਾ। ਫਾਇਰਿੰਗ ਦੇ ਬਾਅਦ ਪੰਡਾਲ 'ਚ ਹਰ ਪਾਸੇ ਭੱਜਦੌੜ ਮਚ ਗਈ। ਕਤਲ ਦੀ ਇਹ ਪੂਰੀ ਵਾਰਦਾਤ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਕਾਤਿਲ ਪੰਡਾਲ 'ਚ ਪੁੱਜੇ। ਫਿਰ ਹਮਲਾਵਰਾਂ ਨੇ ਪਹਿਲੇ ਨੀਰਜ ਨਾਲ ਹੱਥ ਮਿਲਾਇਆ ਅਤੇ ਇਸ ਦੇ ਬਾਅਦ ਕਤਲ ਕਰ ਦਿੱਤਾ। ਸੀ.ਸੀ.ਟੀ.ਵੀ. ਫੁਟੇਜ਼ 'ਚ ਪੂਰੀ ਵਾਰਦਾਤ ਨੂੰ ਸਾਫ ਦੇਖਿਆ ਜਾ ਸਕਦਾ ਹੈ। ਇਹ ਸਨਸਨੀਖੇਜ ਤਸਵੀਰ ਇਲਾਹਾਬਾਦ ਦੇ ਕੈਂਟ ਥਾਣਾ ਖੇਤਰ ਦੇ ਰਾਜਾਪੁਰ ਕਾਲੋਨੀ ਦੀ ਹੈ। 40 ਸੈਕੰਡ 'ਚ ਪੂਜਾ ਪੰਡਾਲ ਦਾ ਨਜ਼ਾਰਾ ਬਦਲ ਗਿਆ।


Related News