ਕੁੰਭ ਮੇਲੇ ਦੇ ਆਯੋਜਨ ਲਈ ਮੁਸਲਿਮਾਂ ਨੇ ਮਸਜਿਦ ਦੇ ਹਿੱਸੇ ਤੋੜ ਕੇ ਦਿੱਤੀ ਜਗ੍ਹਾ
Tuesday, Jul 03, 2018 - 06:10 PM (IST)
ਇਲਾਹਾਬਾਦ— ਪੁਰਾਣੇ ਇਲਾਹਾਬਾਦ 'ਚ ਹਿੰਦੂ-ਮੁਸਲਿਮ ਭਾਈਚਾਰੇ ਦੀ ਬਹੁਤ ਵਧੀਆ ਤਸਵੀਰ ਦੇਖਣ ਨੂੰ ਮਿਲੀ ਹੈ। ਸੰਗਮ ਨਗਰੀ 'ਚ ਅਗਲੇ ਸਾਲ ਹੋਣ ਵਾਲੇ ਕੁੰਭ ਦੇ ਆਯੋਜਨ ਲਈ ਸੜਕ ਚੌੜੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਦੇ ਤਹਿਤ ਪੁਰਾਣੇ ਇਲਾਹਾਬਾਦ 'ਚ ਕਈ ਇਮਾਰਤਾਂ ਸਰਕਾਰੀ ਜ਼ਮੀਨ 'ਤੇ ਬਣੀਆਂ ਹੋਈਆਂ ਹਨ। ਹੁਣ ਇੱਥੋਂ ਦੇ ਮੁਸਲਿਮਾਂ ਨੇ ਕੁੰਭ ਮੇਲੇ ਲਈ ਇਸ ਸੜਕ ਚੌੜੀਕਰਨ ਦਾ ਸਮਰਥਨ ਕਰਦੇ ਹੋਏ ਆਪਣੀ ਮਸਜਿਦਾਂ ਦੇ ਕੁਝ ਹਿੱਸਿਆਂ ਨੂੰ ਤੋੜ ਦਿੱਤਾ ਹੈ। ਇਹ ਮਸਜਿਦਾਂ ਸਰਕਾਰੀ ਜ਼ਮੀਨ 'ਤੇ ਬਣੀਆਂ ਹੋਈਆਂ ਹਨ। ਮੁਸਲਿਮਾਂ ਦਾ ਕਹਿਣਾ ਹੈ ਕਿ ਉਹ ਕੁੰਭ ਮੇਲੇ ਲਈ ਹੋ ਰਹੇ ਸੜਕ ਚੌੜੀਕਰਨ ਦੇ ਕੰਮ 'ਚ ਪੂਰਾ ਸਹਿਯੋਗ ਦੇਣਾ ਚਾਹੁੰਦੇ ਹਨ, ਇਸ ਲਈ ਅਜਿਹਾ ਕੀਤਾ ਹੈ।
Allahabad: Muslims have demolished parts of various mosques in old city area as they were built on govt land, say, 'we have done this by our own will. These sections were built on govt land have been demolished. Govt is widening roads ahead of Kumbh mela & we support it.' pic.twitter.com/9yJHgaqfKb
— ANI UP (@ANINewsUP) July 3, 2018
ਅਗਲੇ ਸਾਲ ਸੰਗਮ ਨਗਰੀ ਇਲਾਹਾਬਾਦ 'ਚ ਕੁੰਭ ਦਾ ਆਯੋਜਨ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਤਿਆਰੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਸੀ ਤਹਿਤ ਇਲਾਹਾਬਾਦ ਦੀਆਂ ਕੁਝ ਸੜਕਾਂ ਨੂੰ ਚੌੜੀ ਕਰਨ ਦਾ ਕੰਮ ਚੱਲ ਰਿਹਾ ਹੈ।
