ਗਾਜ਼ੀਆਬਾਦ ਜ਼ਿਲੇ ਦੇ ਸਾਰੇ ਸਕੂਲ 12 ਜਨਵਰੀ ਤਕ ਰਹਿਣਗੇ ਬੰਦ

Monday, Jan 07, 2019 - 01:35 PM (IST)

ਗਾਜ਼ੀਆਬਾਦ ਜ਼ਿਲੇ ਦੇ ਸਾਰੇ ਸਕੂਲ 12 ਜਨਵਰੀ ਤਕ ਰਹਿਣਗੇ ਬੰਦ

ਗਾਜ਼ੀਆਬਾਦ— ਪੱਛਮੀ ਉੱਤਰ ਪ੍ਰਦੇਸ਼ 'ਚ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਗਾਜ਼ੀਆਬਾਦ ਜ਼ਿਲੇ 'ਚ 12ਵੀਂ ਕਲਾਸ ਤਕ ਦੇ ਸਾਰੇ ਸਕੂਲ 12 ਜਨਵਰੀ ਤਕ ਬੰਦ ਰਹਿਣਗੇ। ਜ਼ਿਲਾ ਬੇਸਿਕ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਸ਼੍ਰੀਵਾਸਤਵ ਨੇ ਇਸ ਸਬੰਧ 'ਚ ਐਤਵਾਰ ਨੂੰ ਇਕ ਆਦੇਸ਼ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ 25 ਦਸੰਬਰ ਦੇ ਬਾਅਦ ਤੋਂ ਪੱਛਮੀ ਉੱਤਰ ਪ੍ਰਦੇਸ਼ 'ਚ ਠੰਡ ਲਗਾਤਾਰ ਵਧ ਰਹੀ ਹੈ ਅਜਿਹੇ 'ਚ ਬੀਤੇ ਹਫਤੇ ਜ਼ਿਲਾ ਪ੍ਰਸ਼ਾਸਨ ਨੇ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ 9:00 ਵਜੇ ਤੋਂ ਵਧਾ ਕੇ 10:00 ਵਜੇ ਤਕ ਕਰ ਦਿੱਤਾ ਸੀ। ਬੀਤੇ 2-3 ਦਿਨਾਂ ਤੋਂ ਠੰਡ 'ਚ ਹੋਰ ਵਾਧਾ ਹੋਇਆ ਹੈ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸਕੂਲਾਂ ਨੂੰ 12 ਜਨਵਰੀ ਤਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।


author

Neha Meniya

Content Editor

Related News