ਜੰਤਰ-ਮੰਤਰ ''ਤੇ ਆਈਸਾ ਨੇਤਾਵਾਂ ਨੇ 23 ਦਿਨਾਂ ਦੀ ਭੁੱਖ-ਹੜਤਾਲ ਕੀਤੀ ਖ਼ਤਮ

Monday, Jul 20, 2026 - 12:55 PM (IST)

ਜੰਤਰ-ਮੰਤਰ ''ਤੇ ਆਈਸਾ ਨੇਤਾਵਾਂ ਨੇ 23 ਦਿਨਾਂ ਦੀ ਭੁੱਖ-ਹੜਤਾਲ ਕੀਤੀ ਖ਼ਤਮ

ਨਵੀਂ ਦਿੱਲੀ- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੇ ਤਿੰਨ ਅਹੁਦਾ ਅਧਿਕਾਰੀਆਂ ਨੇ ਜੰਤਰ-ਮੰਤਰ 'ਤੇ 23 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਸ਼ਨੀਵਾਰ ਨੂੰ ਖ਼ਤਮ ਕਰ ਦਿੱਤੀ। ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਸ਼ਬਾਨਾ ਆਜ਼ਮੀ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਰਾਜ ਸਭਾ ਸੰਸਦ ਮੈਂਬਰ ਮਨੋਜ ਝਾਅ ਅਤੇ ਅਦਾਕਾਰ ਪ੍ਰਕਾਸ਼ ਰਾਜ ਨੇ ਭੁੱਖ ਹੜਤਾਲ ਵਾਲੀ ਜਗ੍ਹਾ 'ਤੇ ਇਨ੍ਹਾਂ ਵਰਕਰਾਂ ਨੂੰ ਪਾਣੀ ਪਿਲਾ ਕੇ ਭੁੱਖ-ਹੜਤਾਲ ਤੁੜਵਾਈ। ਆਈਸਾ ਦੇ ਵਿਦਿਆਰਥੀ ਨੇਤਾ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੀ ਸੋਧਕਰਤਾ ਨੇਹਾ ਚੌਹਾਨ ਨੇ ਕਿਹਾ ਕਿ ਭੁੱਖ ਹੜਤਾਲ ਭਾਵੇਂ ਹੀ ਖਤਮ ਹੋ ਗਈ ਹੈ ਪਰ ਅੰਦੋਲਨ ਖ਼ਤਮ ਨਹੀਂ ਹੋਇਆ ਹੈ, ਹੁਣ ਅੱਗੇ ਇਹ ਨਵੇਂ ਰੂਪ 'ਚ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਪੂਰੇ ਵਿਰੋਧੀ ਧਿਰ ਨੂੰ ਇਕ ਮੰਚ 'ਤੇ ਲਿਆਉਣ ਅਤੇ ਦੇਸ਼ ਭਰ ਦੇ ਲੋਕਾਂ ਨੂੰ ਇਸ ਮੁੱਦੇ 'ਤੇ ਲਾਮਬੰਦ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੱਸਣਯੋਗ ਹੈ ਕਿ ਆਈਸਾ ਦੇ 6 ਵਿਦਿਆਰਥੀ ਵਰਕਰਾਂ ਨੇ ਨੀਟ-ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ਅਤੇ ਸੀਬੀਐੱਸਈ ਦੀ ਮੁਲਾਂਕਣ ਪ੍ਰਕਿਰਿਆ 'ਚ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਸੋਨਮ ਵਾਂਗਚੁਕ ਨਾਲ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਸਿਹਤ ਵਿਗੜਨ ਕਾਰਨ ਤਿੰਨੋਂ ਵਿਦਿਆਰਥੀਆਂ ਨੂੰ ਵੱਖ-ਵੱਖ ਮੌਕਿਆਂ 'ਤੇ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਸੀ। ਇਸ ਤੋਂ ਬਾਅਦ ਸਿਰਫ਼ ਨੇਹਾ, ਆਮੀਨ ਅਤੇ ਮਨੀਸ਼ ਭੁੱਖ ਹੜਤਾਲ 'ਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News