ਜੰਤਰ-ਮੰਤਰ ਪ੍ਰਦਰਸ਼ਨ: ਸੁਤੰਤਰ ਭਾਰਦਵਾਜ ਵਿਰੁੱਧ ਪੋਕਸੋ ਐਕਟ ''ਚ ਵੀ FIR, SC/ST ਐਕਟ ਦੀਆਂ ਧਾਰਾਵਾਂ ਵੀ ਜੋੜੀਆਂ

Saturday, Sep 05, 2026 - 06:18 AM (IST)

ਜੰਤਰ-ਮੰਤਰ ਪ੍ਰਦਰਸ਼ਨ: ਸੁਤੰਤਰ ਭਾਰਦਵਾਜ ਵਿਰੁੱਧ ਪੋਕਸੋ ਐਕਟ ''ਚ ਵੀ FIR, SC/ST ਐਕਟ ਦੀਆਂ ਧਾਰਾਵਾਂ ਵੀ ਜੋੜੀਆਂ

ਨੈਸ਼ਨਲ ਡੈਸਕ : ਦਿੱਲੀ ਦੇ ਜੰਤਰ-ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨ ਦੌਰਾਨ ਇੱਕ 14 ਸਾਲਾ ਨਾਬਾਲਗ ਲੜਕੀ ਦੇ ਪਿਤਾ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲਸ ਨੇ ਮੁਲਜ਼ਮ ਸੁਤੰਤਰ ਭਾਰਦਵਾਜ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਪੁਲਸ ਨੇ ਨਾਬਾਲਗ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਦਰਜ ਪਹਿਲਾਂ ਤੋਂ ਦਰਜ ਐੱਫ.ਆਈ.ਆਰ. (FIR) ਵਿੱਚ ਹੁਣ SC/ST ਐਕਟ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ। ਇਸ ਤੋਂ ਇਲਾਵਾ ਨਾਬਾਲਗ ਲੜਕੀ ਨੂੰ ਮਿਲ ਰਹੀਆਂ ਆਨਲਾਈਨ ਧਮਕੀਆਂ ਦੇ ਮਾਮਲੇ ਵਿੱਚ ਪੁਲਸ ਨੇ ਸੁਤੰਤਰ ਭਾਰਦਵਾਜ ਖ਼ਿਲਾਫ਼ ਪੋਕਸੋ (POCSO) ਐਕਟ ਤਹਿਤ ਇੱਕ ਹੋਰ ਨਵੀਂ ਐੱਫ.ਆਈ.ਆਰ. ਵੀ ਦਰਜ ਕੀਤੀ ਹੈ। 

ਨਾਬਾਲਗ ਨੂੰ ਮਿਲ ਰਹੀਆਂ ਸਨ ਆਨਲਾਈਨ ਧਮਕੀਆਂ 

ਜਾਣਕਾਰੀ ਅਨੁਸਾਰ ਪੀੜਤ ਨਾਬਾਲਗ ਲੜਕੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਅਤੇ ਹੋਰ ਧਮਕੀਆਂ ਮਿਲ ਰਹੀਆਂ ਹਨ, ਜਿਸ ਵਿੱਚ ਸੁਤੰਤਰ ਭਾਰਦਵਾਜ ਦਾ ਵੀ ਨਾਮ ਸ਼ਾਮਲ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਪੁਲਸ ਨੇ ਅਪਰਾਧਿਕ ਧਮਕੀ (Criminal Intimidation) ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੋਸ਼ਲ ਮੀਡੀਆ 'ਤੇ ਹੋਰ ਕਿਹੜੇ-ਕਿਹੜੇ ਲੋਕਾਂ ਨੇ ਨਾਬਾਲਗ ਨੂੰ ਧਮਕੀਆਂ ਦਿੱਤੀਆਂ ਸਨ, ਤਾਂ ਜੋ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ : Air India ਦੀ ਵੱਡੀ ਕਾਰਵਾਈ ! ਗਾਂਜਾ ਪੀ ਕੇ ਜਹਾਜ਼ ਉਡਾ ਰਹੇ ਪਾਇਲਟ ਨੂੰ ਨੌਕਰੀ ਤੋਂ ਕੱਢਿਆ 

ਬੁਲੰਦਸ਼ਹਿਰ ਤੋਂ ਲਿਆ ਸੀ ਹਿਰਾਸਤ 'ਚ 

ਦਿੱਲੀ ਪੁਲਸ ਨੇ ਇਸ ਤੋਂ ਪਹਿਲਾਂ ਸੁਤੰਤਰ ਭਾਰਦਵਾਜ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਹਿਰਾਸਤ ਵਿੱਚ ਲਿਆ ਸੀ। ਇਹ ਕਾਰਵਾਈ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਪੋਡਕਾਸਟ ਵੀਡੀਓ ਕਲਿੱਪ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਮੁਲਜ਼ਮ ਸੁਤੰਤਰ ਭਾਰਦਵਾਜ ਨੇ ਕਥਿਤ ਤੌਰ 'ਤੇ ਨਾਬਾਲਗ ਦੇ ਪਿਤਾ 'ਤੇ ਹਮਲਾ ਕਰਨ ਦੀ ਗੱਲ ਕਬੂਲ ਕੀਤੀ ਸੀ। 

ਲੋਹੇ ਦੇ ਕੜੇ ਨਾਲ ਸਿਰ 'ਤੇ ਕੀਤਾ ਸੀ ਵਾਰ 

ਇਹ ਪੂਰੀ ਘਟਨਾ 23 ਜੂਨ 2026 ਦੀ ਹੈ, ਜਦੋਂ ਜੰਤਰ-ਮੰਤਰ ਵਿਖੇ ਸੀ.ਜੇ.ਪੀ. (CJP) ਦਾ ਪ੍ਰਦਰਸ਼ਨ ਚੱਲ ਰਿਹਾ ਸੀ। ਸ਼ਿਕਾਇਤਕਰਤਾ ਆਪਣੀ 14 ਸਾਲਾ ਬੇਟੀ ਨਾਲ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਆਇਆ ਸੀ। ਸ਼ਾਮ ਨੂੰ ਕਰੀਬ 5:30 ਵਜੇ ਜਦੋਂ ਉਹ ਆਪਣੇ ਫ਼ੋਨ ਨਾਲ ਵੀਡੀਓ ਬਣਾ ਰਿਹਾ ਸੀ, ਤਾਂ ਉੱਥੇ ਮੌਜੂਦ ਇੱਕ ਨੌਜਵਾਨ ਨਾਲ ਉਸ ਦੀ ਬਹਿਸ ਹੋ ਗਈ। ਇਲਜ਼ਾਮ ਹੈ ਕਿ ਦੋ-ਤਿੰਨ ਨੌਜਵਾਨਾਂ ਨੇ ਪੀੜਤ ਪਿਤਾ ਨੂੰ ਘੇਰ ਲਿਆ ਅਤੇ ਉਸ ਦੇ ਸਿਰ 'ਤੇ ਮੁੱਕਿਆਂ ਅਤੇ ਲੋਹੇ ਦੇ ਕੜੇ ਵਰਗੀ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਨੌਜਵਾਨ ਅਗਵਾ! ਜ਼ਬਰਦਸਤੀ ਗੱਡੀ 'ਚ ਬਿਠਾ ਕੇ ਲੈ ਗਏ ਮੁਲਜ਼ਮ

ਜ਼ਖ਼ਮੀ ਹਾਲਤ ਵਿੱਚ ਪੀੜਤ ਨੂੰ ਇਲਾਜ ਲਈ ਦਿੱਲੀ ਦੇ ਆਰ.ਐੱਮ.ਐੱਲ. (RML) ਹਸਪਤਾਲ ਲਿਜਾਇਆ ਗਿਆ, ਜਿੱਥੇ ਮੈਡੀਕਲ ਰਿਪੋਰਟ ਵਿੱਚ ਉਸ ਦੇ ਸਿਰ 'ਤੇ ਦੋ ਗੰਭੀਰ ਜ਼ਖ਼ਮ ਪਾਏ ਗਏ। ਇਸ ਘਟਨਾ ਤੋਂ ਬਾਅਦ ਦਿੱਲੀ ਦੇ ਪਾਰਲੀਮੈਂਟ ਸਟ੍ਰੀਟ ਪੁਲਸ ਸਟੇਸ਼ਨ ਵਿੱਚ ਐੱਫ.ਆਈ.ਆਰ. ਨੰਬਰ 62/2026 ਤਹਿਤ ਬੀ.ਐੱਨ.ਐੱਸ. (BNS) ਦੀਆਂ ਧਾਰਾਵਾਂ 115(2), 126(2) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਸੁਤੰਤਰ ਭਾਰਦਵਾਜ ਅਤੇ ਸੂਰਜ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ। ਹੁਣ ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ SC/ST ਐਕਟ ਦੀਆਂ ਸਖ਼ਤ ਧਾਰਾਵਾਂ ਵੀ ਸ਼ਾਮਲ ਕਰ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News