ਰੇਲ ਭਵਨ ਪ੍ਰਦਰਸ਼ਨ ਮਾਮਲਾ : CM ਅਰਵਿੰਦ ਕੇਜਰੀਵਾਲ ਸਣੇ ਆਪ ਦੇ ਸਾਰੇ ਨੇਤਾ ਬਰੀ

Saturday, Nov 30, 2019 - 07:54 PM (IST)

ਰੇਲ ਭਵਨ ਪ੍ਰਦਰਸ਼ਨ ਮਾਮਲਾ : CM ਅਰਵਿੰਦ ਕੇਜਰੀਵਾਲ ਸਣੇ ਆਪ ਦੇ ਸਾਰੇ ਨੇਤਾ ਬਰੀ

ਨਵੀਂ ਦਿੱਲੀ — ਰੇਲ ਭਵਨ ਪ੍ਰਦਰਸ਼ਨ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਆਮ ਆਦਮੀ ਪਾਰਟੀ ਦੇ ਹੋਰ ਨੇਤਾਵਾਂ ਨੂੰ ਸ਼ਨੀਵਾਰ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਵਿਸ਼ੇਸ਼ ਸੈਸ਼ਨ ਅਦਾਲਤ ਨੇ ਸੀ.ਐੱਮ. ਅਰਵਿੰਦ ਕੇਜਰੀਵਾਲ, ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ, ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੂੰ ਰੇਲ ਭਵਨ ਦੇ ਸਾਹਮਣੇ ਧਰਨਾ ਦੇਣ ਦੌਰਾਨ ਨਿਯਮ ਤੋੜ 'ਤੇ ਸਰਕਾਰੀ ਕੰਮ 'ਚ ਅੜਿੱਕਾ ਪਹੁੰਚਾਉਣ ਦੇ ਮਾਮਲੇ 'ਚ ਬਰੀ ਕਰ ਦਿੱਤਾ ਹੈ।
ਕੋਰਟ ਨੇ ਦੋਸ਼ ਤੈਅ ਕਰਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਦਰਅਸ਼ਲ ਕੇਜਰੀਵਾਲ ਨੇ ਆਪ ਦੇ ਨਾਲ 20 ਜਨਵਰੀ 2014 ਨੂੰ ਦਿੱਲੀ ਦੇ ਰੇਲ ਭਵਨ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਇਨ੍ਹਾਂ 'ਤੇ ਸੀ.ਆਰ.ਪੀ.ਐੱਫ. ਦੀ ਧਾਰਾ 144 ਦੇ ਉਲੰਘਣ ਦਾ ਦੋਸ਼ ਲਗਾਇਆ ਗਿਆ ਸੀ।


author

Inder Prajapati

Content Editor

Related News