ਅਲੀਗੜ੍ਹ ਹੱਤਿਆਕਾਂਡ: ਬੱਚੀ ਦੀ ਬੇਰਹਿਮੀ ਨਾਲ ਕਤਲ ਮਾਮਲੇ ਦੀ ਹੋਵੇਗੀ ਮੈਜਿਸਟ੍ਰੇਟ ਜਾਂਚ

Sunday, Jun 09, 2019 - 09:17 AM (IST)

ਅਲੀਗੜ੍ਹ ਹੱਤਿਆਕਾਂਡ: ਬੱਚੀ ਦੀ ਬੇਰਹਿਮੀ ਨਾਲ ਕਤਲ ਮਾਮਲੇ ਦੀ ਹੋਵੇਗੀ ਮੈਜਿਸਟ੍ਰੇਟ ਜਾਂਚ

ਅਲੀਗੜ੍ਹ— ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਟੱਪਲ ਇਲਾਕੇ 'ਚ ਢਾਈ ਸਾਲਾਂ ਦੀ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਿਲ ਦਹਿਲਾਉਣ ਵਾਲੇ ਇਸ ਮਾਮਲੇ 'ਚ ਅਲੀਗੜ੍ਹ ਦੇ ਜ਼ਿਲਾ ਮੈਜਿਸਟ੍ਰੇਟ ਨੇ ਮੈਜਿਸਟ੍ਰੇਟ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸ਼ਾਂਤੀ ਵਿਵਸਥਾ ਨੂੰ ਕਾਇਮ ਰੱਖਣ ਲਈ ਅੱਧਾ ਦਰਜਨ ਵੱਡੇ ਅਫਸਰਾਂ ਦੀ ਡਿਊਟੀ ਲਗਾਈ ਗਈ। 2 ਏ. ਡੀ. ਐੱਮ. ਅਤੇ 4 ਐੱਸ. ਡੀ. ਐੱਮ. ਸਮੇਤ 7 ਅਫਸਰਾਂ ਨੂੰ ਤਰੁੰਤ ਤਾਇਨਾਤ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਹੁਣ ਤੱਕ ਇੱਕ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। 31 ਮਈ ਨੂੰ ਬੱਚੀ ਲਾਪਤਾ ਸੀ, ਜੋ ਬਾਅਦ 'ਚ ਪਿੰਡ ਦੇ ਬਾਹਰ ਕੂੜੇ ਦੇ ਢੇਰ 'ਚੋ ਬਰਾਮਦ ਕੀਤੀ ਗਈ। ਉਸ ਦੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਪੋਸਟਮਾਰਟਮ ਰਿਪੋਰਟ 'ਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਹਨ।

ਗ੍ਰਿਫਤਾਰ ਕੀਤੇ ਗਏ 4 ਦੋਸ਼ੀਆਂ 'ਚ ਮੁਹੰਮਦ ਅਸਲਮ, ਜ਼ਾਹਿਦ, ਜ਼ਾਹਿਦ ਦਾ ਭਰਾ ਮੇਹੰਦੀ ਅਤੇ ਜ਼ਾਹਿਦ ਦੀ ਪਤਨੀ ਸ਼ਾਮਲ ਹਨ। ਬੱਚੀ ਦੀ ਲਾਸ਼ ਨੂੰ ਜਿਸ ਦੁਪੱਟੇ ਨਾਲ ਲਪੇਟਿਆ ਗਿਆ ਸੀ, ਉਹ ਜ਼ਾਹਿਦ ਦੀ ਪਤਨੀ ਦਾ ਸੀ। ਇਸ ਮਾਮਲੇ 'ਚ ਇਲਾਕੇ ਦੇ ਇੰਸਪੈਕਟਰ ਕੇ. ਪੀ. ਸਿੰਘ ਚਹਿਲ ਸਮੇਤ 5 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।


author

Iqbalkaur

Content Editor

Related News