ਅੱਜ ਤੋਂ ਸਸਤੀ ਹੋਵੇਗੀ ਸ਼ਰਾਬ, ਨਹੀਂ ਲੱਗੇਗਾ 70 ਫੀਸਦੀ ਕੋਰੋਨਾ ਟੈਕਸ

06/10/2020 1:55:19 AM

ਨਵੀਂ ਦਿੱਲੀ - ਦਿੱਲੀ 'ਚ ਬੁੱਧਵਾਰ (10 ਜੂਨ) ਭਾਵ ਅੱਜ ਤੋਂ ਸ਼ਰਾਬ ਸਸਤੀ ਹੋ ਜਾਵੇਗੀ। ਦਿੱਲੀ ਸਰਕਾਰ ਨੇ 70 ਫੀਸਦੀ ਕੋਰੋਨਾ ਸੈੱਸ ਵਾਪਸ ਲੈ ਲਿਆ ਹੈ। ਦਿੱਲੀ ਸਰਕਾਰ ਨੇ ਸ਼ਰਾਬ 'ਤੇ 5 ਫੀਸਦੀ ਵੈਟ ਵਧਾ ਦਿੱਤਾ ਹੈ। ਸ਼ਰਾਬ ਦੀ ਕੀਮਤ 'ਤੇ ਹੁਣ 25 ਫੀਸਦੀ ਵੈਟ ਲੱਗੇਗਾ। ਹੁਣ ਤੱਕ 20 ਫੀਸਦੀ ਵੈਟ ਸ਼ਰਾਬ 'ਤੇ ਲਾਗੂ ਹੁੰਦਾ ਸੀ। ਸਰਕਾਰ ਨੇ ਇਸ ਨਾਲ ਸਬੰਧਤ ਹੁਕਮ ਜਾਰੀ ਕਰ ਦਿੱਤਾ ਹੈ।

ਦੱਸ ਦਈਏ ਕਿ ਦਿੱਲੀ 'ਚ ਵੱਧਦੇ ਕੋਰੋਨਾ ਵਾਇਰਸ ਵਿਚਾਲੇ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ। ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ 'ਤੇ ਹਜ਼ਾਰਾਂ ਦੀ ਭੀੜ੍ਹ ਦੇਖੀ ਗਈ ਸੀ। ਇਸ ਨੂੰ ਰੋਕਣ ਲਈ ਸਰਕਾਰ ਨੇ ਸ਼ਰਾਬ ਦੀ ਕੀਮਤ 'ਚ 70 ਫੀਸਦੀ ਵਾਧਾ ਕਰਣ ਦਾ ਫ਼ੈਸਲਾ ਲਿਆ ਸੀ।

ਦਰਅਸਲ, ਲਾਕਡਾਊਨ 3.0 ਦੌਰਾਨ ਦਿੱਲੀ 'ਚ ਸ਼ਰਾਬ ਦੀ ਵਿਕਰੀ ਸ਼ੁਰੂ ਹੋਈ ਸੀ। 4 ਮਈ ਨੂੰ ਸ਼ਰਾਬ ਦੀਆਂ ਦੁਕਾਨਾਂ 'ਤੇ ਭਾਰੀ ਭੀੜ੍ਹ ਸੀ। ਸੋਸ਼ਲ ਡਿਸਟੈਂਸਿੰਗ ਦੀਆਂ ਕਾਫੀ ਧੱਜੀਆਂ ਉੱਡੀਆਂ। ਇਸ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ 5 ਮਈ ਤੋਂ ਦਿੱਲੀ 'ਚ ਸ਼ਰਾਬ 'ਤੇ 70 ਫੀਸਦੀ ਕੋਰੋਨਾ ਸੈੱਸ ਲਗਾਉਣ ਦਾ ਫੈਸਲਾ ਕੀਤਾ। ਸ਼ਰਾਬ 'ਤੇ ਕੋਰੋਨਾ ਚਾਰਜ ਲਗਾਏ ਜਾਣ ਤੋਂ ਬਾਅਦ ਵੀ ਠੇਕਿਆਂ 'ਤੇ ਕਈ ਦਿਨਾਂ ਤੱਕ ਭੀੜ੍ਹ ਦੇਖੀ ਗਈ। ਸਰਕਾਰ ਨੂੰ ਮਜਬੂਰੀ 'ਚ ਇਹ ਫੈਸਲਾ ਕਰਣਾ ਪਿਆ।


Inder Prajapati

Content Editor

Related News