ਸ਼ਰਾਬ ਦੇ ਭੁਲੇਖੇ ਬਜ਼ੁਰਗ ਨੇ ਪੀ ਲਿਆ ''ਟਾਇਲਟ ਕਲੀਨਰ'', ਮੌਤ
Wednesday, Nov 20, 2024 - 10:36 AM (IST)

ਪੌੜੀ (ਭਾਸ਼ਾ)- ਉਤਰਾਖੰਡ ਦੇ ਪੌੜੀ ਜ਼ਿਲ੍ਹੇ 'ਚ ਨਸ਼ੇ ਦੀ ਹਾਲਤ ਵਿਚ ਇਕ ਬਜ਼ੁਰਗ ਨੇ ਕਥਿਤ ਤੌਰ 'ਤੇ ਸ਼ਰਾਬ ਦੇ ਭੁਲੇਖੇ 'ਟਾਇਲਟ ਕਲੀਨਰ' ਪੀ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਗਵਾਨ ਸਿੰਘ (67) ਵਜੋਂ ਹੋਈ ਹੈ, ਜੋ ਇੱਥੋਂ ਦੇ ਪਿੰਡ ਜਾਮਲਾ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਪੌੜੀ ਥਾਣਾ ਇੰਚਾਰਜ ਅਮਰਜੀਤ ਸਿੰਘ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਤੋਂ ਦੱਸਿਆ ਕਿ ਆਪਣੀ ਭਤੀਜੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਐਤਵਾਰ ਰਾਤ ਘਰ ਪਰਤੇ ਭਗਵਾਨ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਗਲਤੀ ਨਾਲ 'ਟਾਇਲਟ ਕਲੀਨਰ' ਪੀ ਲਿਆ। ਘਰ ’ਚ ਇਕ ਕੱਚ ਦੀ ਬੋਤਲ ’ਚ 'ਟਾਇਲਟ ਕਲੀਨਰ' ਰੱਖਿਆ ਹੋਇਆ ਸੀ। 'ਟਾਇਲਟ ਕਲੀਨਰ' ਪੀਣ ਤੋਂ ਬਾਅਦ ਭਗਵਾਨ ਸਿੰਘ ਦੀ ਤਬੀਅਤ ਵਿਗੜਨ ਲੱਗੀ, ਜਿਸ ਤੋਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਪਿੰਡ ਤੋਂ ਕਰੀਬ 13 ਕਿਲੋਮੀਟਰ ਦੂਰ ਪੌੜੀ ਜ਼ਿਲ੍ਹਾ ਹਸਪਤਾਲ ਲੈ ਕੇ ਆਇਆ, ਜਿੱਥੇ ਉਸ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8