ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਤਾਂ ਪਤੀ ਨੇ ਕੱਟੀ ਜ਼ੁਬਾਨ

Sunday, Aug 19, 2018 - 11:00 AM (IST)

ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਤਾਂ ਪਤੀ ਨੇ ਕੱਟੀ ਜ਼ੁਬਾਨ

ਕਾਨਪੁਰ —ਯੂ.ਪੀ. 'ਚ ਕਾਨਪੁਰ ਦੇ ਕਰਨਲਗੰਜ ਇਲਾਕੇ 'ਚ ਇਕ ਸ਼ਖਸ ਨੇ ਸ਼ੁੱਕਰਵਾਰ ਬੀਤੀ ਰਾਤ ਆਪਣੀ ਪਤਨੀ ਦੀ ਜ਼ੁਬਾਨ ਕੱਟ ਲਈ। ਪਤਨੀ ਨੇ ਉਸ ਦੀ ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਟੋਕਾ-ਟਾਕੀ ਕਰਦੀ ਸੀ। ਮਹਿਲਾ ਨੂੰ ਸ਼ਹਿਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ ਪਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਹ ਫਰਾਰ ਹੈ।ਦੋਸ਼ੀ ਦੀ ਪਛਾਣ 40 ਸਾਲਾ ਸ਼ਕੀਲ ਅਹਿਮਦ ਦੇ ਤੌਰ 'ਤੇ ਹੋਈ ਹੈ। ਸ਼ਕੀਲ ਮਜ਼ਦੂਰੀ ਕਰਕੇ ਆਪਣਾ 6 ਲੋਕਾਂ ਦਾ ਪਰਿਵਾਰ ਪਾਲਦਾ ਸੀ, ਜਿਸ 'ਚ ਉਸ ਦੇ 4 ਬੱਚੇ ਵੀ ਸ਼ਾਮਲ ਸਨ। ਪੁਲਸ ਨੇ ਦੱਸਿਆ ਕਿ ਸ਼ਕੀਰ ਡਰੱਗਜ ਅਤੇ ਸ਼ਰਾਬ ਦਾ ਆਦੀ ਸੀ, ਜਿਸ ਦਾ ਵਿਰੋਧ ਉਸ ਦੀ ਪਤਨੀ ਕਰਦੀ ਸੀ।

ਐੱਸ.ਐੱਚ.ਓ. ਕਰਨਲਗੰਜ ਅਤੁਲ ਸ਼੍ਰੀਵਾਸਤਵ ਨੇ ਦੱਸਿਆ ਕਿ, ਸ਼ੁੱਕਰਵਾਰ ਰਾਤ ਨੂੰ ਦੋਵਾਂ ਦੇ 'ਚ ਸ਼ਰਾਬ ਦੀ ਆਦਤ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਸੀ, ਜਿਸ ਦੇ ਬਾਅਦ ਸ਼ਕੀਲ ਨੇ ਗੁੱਸੇ 'ਚ ਆ ਕੇ ਪਤਨੀ ਦੀ ਜ਼ੁਬਾਨ ਕੱਟ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ, 'ਕੈਂਚੀ ਨਾਲ ਪਤਨੀ ਦੀ ਜ਼ੁਬਾਨ ਕੱਟਣ ਦੇ ਬਾਅਦ ਉਹ ਫਰਾਰ ਹੋ ਗਿਆ। ਪੁਲਸ ਨੇ ਔਰਤ ਦੀ ਛੋਟੀ ਧੀ ਦੇ ਬਿਆਨ ਦੇ ਆਧਾਰ 'ਤੇ ਐੱਫ.ਆਰ.ਆਈ. ਦਰਜ ਕਰ ਲਈ ਹੈ ਅਤੇ ਉਸ ਦੀ ਤਲਾਸ਼ ਕਰ ਰਹੇ ਹਨ।


Related News