ਸ਼ਰਾਬ ਦੇ ਨਸ਼ੇ ''ਚ ਟੱਲੀ ਹੋ ਕੇ ਬੱਚਿਆਂ ਅਤੇ ਪਤਨੀ ਦੀ ਕੀਤੀ ਕੁੱਟਮਾਰ
Tuesday, Aug 01, 2017 - 12:37 PM (IST)

ਘੁਮਾਰਵੀਂ— ਭਰਾੜੀ ਪੁਲਸ ਥਾਣਾ ਤਹਿਤ ਆਉਣ ਵਾਲੇ ਪਿੰਡ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਆਪਣੀ ਪਤਨੀ-ਬੱਚਿਆਂ ਦੀ ਕੁੱਟਮਾਰ ਕਰ ਦਿੱਤੀ। ਜਦੋਂ ਦੋਹਾਂ ਨੇ ਸ਼ੌਰ ਮਚਾਇਆ ਤਾਂ ਆਸਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਵੀ ਅਣਹੋਣੀ ਨੂੰ ਟਾਲਣ ਲਈ ਪੁਲਸ ਨੂੰ ਫੋਨ ਕੀਤਾ। ਇਸ ਮਾਮਲੇ 'ਚ ਪੁਲਸ ਨੇ ਰਾਤ ਨੂੰ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਅੱਜ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁਲਸ ਸੂਤਰਾਂ ਨੇ ਦੱਸਿਆ ਕਿ ਤੜੌਨ ਪਿੰਡ ਦਾ ਨਰੇਸ਼ ਕੁਮਾਰ ਮਿਹਨਤ ਮਜ਼ਦੂਰੀ ਕਰਦਾ ਹੈ। ਉਹ ਪਿਛਲੀ ਰਾਤ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਘਰ ਆਇਆ ਅਤੇ ਪਹਿਲੇ ਤਾਂ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਕੀਤੀ। ਦੋਹਾਂ 'ਚ ਬਹੁਤ ਦੇਰ ਤੱਕ ਬਹਿਸ ਹੁੰਦੀ ਰਹੀ ਅਤੇ ਬਾਅਦ 'ਚ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਨਾਲ ਮੌਕੇ 'ਤੇ ਜਦੋਂ ਹਾਲਾਤ ਖਰਾਬ ਹੋ ਗਏ ਤਾਂ ਪਰਿਵਾਰ ਦੇ ਆਸਪਾਸ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱੱਤੀ,ਜਿਸ ਦੇ ਬਾਅਦ ਪੁਲਸ ਨੇ ਨਰੇਸ਼ ਨੂੰ ਗ੍ਰਿਫਤਾਰ ਕਰ ਲਿਆ।