ਭਾਜਪਾ ਦੇ ਰਾਜ ’ਚ ਸਭ ਤੋਂ ਵਧ ਪ੍ਰੇਸ਼ਾਨ ਹਨ ਕਿਸਾਨ : ਅਖਿਲੇਸ਼
Sunday, Aug 08, 2021 - 10:46 AM (IST)
ਲਖਨਊ,(ਭਾਸ਼ਾ)– ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ’ਚ ਕਿਸਾਨ ਸਭ ਤੋਂ ਵੱਧ ਪ੍ਰੇਸ਼ਾਨ ਹਨ। ਸ਼ਨੀਵਾਰ ਇਥੇ ਪਾਰਟੀ ਹੈੱਡਕੁਆਰਟਰ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਭਾਜਪਾ ਨੇ ਆਪਣੇ ਮੈਨੀਫੈਸਟੋ ਵਿਚ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਅਦਾ ਕੀਤਾ ਸੀ। ਹੁਣ ਕਿਸਾਨ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਆਮਦਨ ਦੁਗਣੀ ਕਦੋਂ ਹੋਵੇਗੀ।
ਅਖਿਲੇਸ਼ ਨੇ ਕਿਹਾ ਕਿ ਕਿਸਾਨ ਦੇਸ਼ ਲਈ ਅੰਨ ਪੈਦਾ ਕਰਦਾ ਹੈ। ਵਿਕਾਸ ਲਈ ਆਪਣੀ ਜ਼ਮੀਨ ਵੀ ਦਿੰਦਾ ਹੈ ਪਰ ਸਰਕਾਰ ਉਸਨੂੰ ਸਹੀ ਢੰਗ ਨਾਲ ਮੁਆਵਜ਼ਾ ਨਹੀਂ ਦਿੰਦੀ। ਇਹ ਦੁੱਖ ਵਾਲੀ ਗੱਲ ਹੈ ਅਤੇ ਕੇਂਦਰ ਅਤੇ ਯੂ. ਪੀ. ਦੋਵਾਂ ਵਿਚ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਕਿਸਾਨ ਬੇਹੱਦ ਪ੍ਰੇਸ਼ਾਨ ਹਨ।