ਅੱਜ ਜੋ ਕਸ਼ਮੀਰੀਆਂ ਨਾਲ ਹੋ ਰਿਹੈ, ਕੱਲ ਸਾਡੇ ਨਾਲ ਵੀ ਹੋਵੇਗਾ : ਅਖਿਲੇਸ਼

Monday, Aug 26, 2019 - 04:31 PM (IST)

ਅੱਜ ਜੋ ਕਸ਼ਮੀਰੀਆਂ ਨਾਲ ਹੋ ਰਿਹੈ, ਕੱਲ ਸਾਡੇ ਨਾਲ ਵੀ ਹੋਵੇਗਾ : ਅਖਿਲੇਸ਼

ਲਖਨਊ (ਭਾਸ਼ਾ)— ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਧਾਰਾ-370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਅੱਜ ਜੋ ਕਸ਼ਮੀਰੀਆਂ ਨਾਲ ਹੋਇਆ ਹੈ, ਉਹ ਕੱਲ ਸਾਡੇ ਸਾਰਿਆਂ ਨਾਲ ਹੋਵੇਗਾ। ਅਖਿਲੇਸ਼ ਨੇ ਪੱਤਰਕਾਰ ਸੰਮੇਲਨ 'ਚ ਧਾਰਾ-370 ਨਾਲ ਜੁੜੇ ਇਕ ਸਵਾਲ 'ਤੇ ਕਿਹਾ, ''ਅੱਜ 20 ਦਿਨ ਤੋਂ ਜ਼ਿਆਦਾ ਹੋ ਗਏ, ਲੋਕ ਘਰਾਂ ਵਿਚ ਕੈਦ ਹਨ। ਮੀਡੀਆ ਸਾਨੂੰ ਦੱਸੇ ਕਿ ਆਖਰਕਾਰ ਉੱਥੇ ਹੋ ਕੀ ਰਿਹਾ ਹੈ? ਸਰਕਾਰ ਦਾ ਇੰਨਾ ਹੀ ਚੰਗਾ ਫੈਸਲਾ ਸੀ ਤਾਂ ਉਸ ਨੇ ਇਸ ਨੂੰ ਲੈਣ ਤੋਂ ਪਹਿਲਾਂ ਲੋਕਾਂ ਤੋਂ ਕਿਉਂ ਨਹੀਂ ਪੁੱਛਿਆ?'' 

ਅਖਿਲੇਸ਼ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਧਾਰਾ-370 ਹਟਾਉਣ ਦਾ ਮੁੱਦਾ ਭਾਜਪਾ ਦੇ ਮੈਨੀਫੈਸਟੋ 'ਚ ਸੀ। ਕੀ ਇਸ ਧਾਰਾ ਨੂੰ ਹਟਾਉਣ ਨੂੰ ਲੈ ਕੇ ਉੱਥੇ ਦੇ ਲੋਕਾਂ 'ਚ ਖੁਸ਼ੀ ਹੈ। ਜੋ ਉਨ੍ਹਾਂ ਨਾਲ ਹੋਇਆ ਹੈ ਉਹ ਕੱਲ ਸਾਡੇ-ਤੁਹਾਡੇ ਨਾਲ ਵੀ ਹੋਵੇਗਾ। ਅਖਿਲੇਸ਼ ਯਾਦਵ ਨੇ ਧਾਰਾ-370 ਹਟਾਏ ਜਾਣ ਨੂੰ ਲੈ ਕੇ ਲੋਕ ਸਭਾ 'ਚ ਵੀ ਸਵਾਲ ਚੁੱਕੇ ਸਨ।

ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਤੋਂ 5 ਅਗਸਤ 2019 ਨੂੰ ਧਾਰਾ-370 ਹਟਾਉਣ ਤੋਂ  ਬਾਅਦ ਘਾਟੀ 'ਚ ਮੋਬਾਈਲ, ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਹਾਲਾਂਕਿ ਘਾਟੀ ਦੇ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ ਪਰ ਫਿਰ ਵੀ ਅਜੇ ਕਈ ਥਾਂਵਾਂ 'ਤੇ ਪਾਬੰਦੀਆਂ ਜਾਰੀ ਹਨ।


author

Tanu

Content Editor

Related News