ਯੂ.ਪੀ. ''ਚ ਇਕ ਬਾਬਾ ਘੱਟ ਸੀ ਜੋ ਦੂਜੇ ਆ ਗਏ, ਸ਼ਾਹ ''ਤੇ ਅਖਿਲੇਸ਼ ਦਾ ਤੰਜ

01/21/2020 8:53:30 PM

ਲਖਨਊ — ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵਿਸ਼ਾਲ ਸਭਾ ਕੀਤੀ। ਗ੍ਰਹਿ ਮੰਤਰੀ ਨੇ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਕਿ ਅਖਿਲੇਸ਼ ਬਾਬੂ ਐਂਡ ਕੰਪਨੀ ਧਿਆਨ ਨਾਲ ਸੁਣੋ, ਬੀਜੇਪੀ ਨੂੰ ਜਿੰਨੀ ਗਾਲ ਕੱਢਣੀ ਹੈ ਕੱਢੋ। ਬੀਜੇਪੀ ਦੇ ਨੇਤਾਵਾਂ ਖਿਲਾਫ ਜਿੰਨਾ ਬੋਲਣਾ ਹੈ ਬੋਲੋ ਪਰ ਜੋ ਭਾਰਤ ਦੇਸ਼ ਦੇ ਖਿਲਾਫ ਆਵਾਜ਼ ਚੁੱਕੇਗਾ ਉਸ ਦੇ ਲਈ ਜੇਲ ਬਣੀ ਹ ਅਤੇ ਉਹ ਸ਼ਖਸ ਉਸ ਥਾਂ ਜ਼ਰੂਰ ਪਹੁੰਚੇਗਾ।

ਅਮਿਤ ਸ਼ਾਹ ਦੇ ਇਸ ਬਿਆਨ 'ਤੇ ਅਖਿਲੇਸ਼ ਯਾਦਵ ਨੇ ਪਲਟਵਾਰ ਕੀਤਾ ਅਤੇ ਕਿਹਾ ਕਿ ਪ੍ਰਦੇਸ਼ 'ਚ ਇਕ ਬਾਬਾ ਘੱਟ ਸੀ ਜੋ ਦੂਜੇ ਬਾਬਾ ਆਪਣਾ ਭਾਸ਼ਣ ਦੇਣ ਆ ਗਏ। ਇਨ੍ਹਾਂ ਢੋਂਗੀ ਬਾਬਿਆਂ ਨੇ ਜਿਸ ਤਰ੍ਹਾਂ ਜਨਤਾ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਹੈ ਉਸ ਕਾਰਨ ਸੀ.ਏ.ਏ. 'ਤੇ ਸਮਰਥਨ ਲਈ ਇਨ੍ਹਾਂ ਦੀ ਝੋਲੀ 'ਚ ਜਨਤਾ ਕੁਝ ਵੀ ਨਹੀਂ ਪਾਵੇਗੀ। ਜਨਤਾ ਝੂਠੇ ਬਾਬਿਆਂ ਤੋਂ ਇਹੀ ਕਹੇਗੀ...'ਬਾਬਾ ਈਸ ਬਾਰ ਜਾਨਾ...ਤੋ ਕਭੀ ਲੋਟ ਕਰ ਨਾ ਆਨਾ।'
ਅਮਿਤ ਸ਼ਾਹ ਨੇ ਕਿਹਾ ਕਿ ਸੱਚ ਇਹ ਹੈ ਕਿ ਵਿਰੋਧ ਕੋਲ ਹੁਣ ਮੁੱਦੇ ਹੀ ਨਹੀਂ ਹਨ। ਵਿਰੋਧ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕਾ ਹੈ ਅਤੇ ਉਸ ਦਾ ਅਸਰ ਸੀ.ਏ.ਏ. ਦੇ ਵਿਰੋਧ 'ਚ ਦਿਖਾਈ ਦੇ ਰਿਹਾ ਹੈ, ਉਹ ਕਹਿੰਦੇ ਹਨ ਕਿ ਦੇਸ਼ ਦੇ ਲੋਕਾਂ ਨੂੰ ਖਾਸਤੌਰ 'ਤੇ ਘੱਟ ਗਿਣਤੀ ਸਮਾਜ ਨੂੰ ਵੀ ਇਹ ਪਤਾ ਹੈ ਕਿ ਸੀ.ਏ.ਏ. ਨਾਲ ਕਿਸੇ ਦੀ ਵੀ ਨਾਗਰਿਕਤਾ ਖੋਹਣ ਨਹੀਂ ਜਾ ਰਹੀ ਹੈ।

 


Inder Prajapati

Content Editor

Related News