ਨਮ ਅੱਖਾਂ ਨਾਲ ਪਿਤਾ ਮੁਲਾਇਮ ਸਿੰਘ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਰਵਾਨਾ ਹੋਏ ਅਖਿਲੇਸ਼

10/17/2022 1:50:02 PM

ਇਟਾਵਾ- ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀਆਂ ਅਸਥੀਆਂ ਅੱਜ ਯਾਨੀ ਕਿ ਸੋਮਵਾਰ ਨੂੰ ਗੰਗਾ ’ਚ ਵਿਸਰਜਿਤ ਕੀਤੀਆਂ ਜਾਣਗੀਆਂ। ਮੁਲਾਇਮ ਦੇ ਪੁੱਤਰ ਅਖਿਲੇਸ਼ ਪਰਿਵਾਰ ਨਾਲ ਅਸਥੀ ਕਲਸ਼ ਲੈ ਕੇ ਸੈਫਈ ਤੋ ਹਰਿਦੁਆਰ ਲਈ ਰਵਾਨਾ ਹੋ ਗਏ ਹਨ।

ਇਹ ਵੀ ਪੜ੍ਹੋ- ਇਰਾਦੇ ਫ਼ੌਲਾਦੀ; ਜਿਸ ਦਾ ਜਲਵਾ ਕਾਇਮ, ਉਸ ਦਾ ਨਾਂ ‘ਮੁਲਾਇਮ’

PunjabKesari

ਸੈਫਈ ਹਵਾਈ ਪੱਟੀ ਤੋਂ ਨਿੱਜੀ ਜਹਾਜ਼ ਰਾਹੀਂ ਉਹ ਦੇਹਰਾਦੂਨ ਦੇ ਜੌਲੀ ਗ੍ਰਾਂਟ ਹਵਾਈ ਅੱਡੇ ਪਹੁੰਚੇ। ਅਖਿਲੇਸ਼ ਨਾਲ ਪਤਨੀ ਡਿੰਪਲ, ਚਾਚਾ ਸ਼ਿਵਪਾਲ ਯਾਦਵ, ਆਦਿੱਤਿਆ ਯਾਦਵ, ਧਰਮਿੰਦਰ ਯਾਦਵ, ਅਨੁਰਾਗ ਯਾਦਵ, ਤੇਜ ਪ੍ਰਤਾਪ ਯਾਦਵ ਵੀ ਹਰਿਦੁਆਰ ਗਏ ਹਨ।

PunjabKesari

ਦੱਸ ਦੇਈਏ ਕਿ ਨੇਤਾਜੀ ਮੁਲਾਇਮ ਸਿੰਘ ਦਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ 10 ਅਕਤੂਬਰ ਨੂੰ ਸਵੇਰੇ ਦਿਹਾਂਤ ਹੋ ਗਿਆ ਸੀ। ਅਗਲੇ ਦਿਨ ਮੁਲਾਇਮ ਦਾ ਜੱਦੀ ਪਿੰਡ ਸੈਫਈ ’ਚ ਅੰਤਿਮ ਸੰਸਕਾਰ ਕੀਤਾ ਗਿਆ ਸੀ। ਮੁਲਾਇਮ ਸਿੰਘ ਯਾਦਵ 82 ਸਾਲ ਦੇ ਸਨ। ਮੇਦਾਂਤਾ ਹਸਪਤਾਲ ’ਚ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਮੁਲਾਇਮ ਦੇ ਪੁੱਤਰ ਅਖਿਲੇਸ਼ ਨੇ ਉਨ੍ਹਾਂ ਨੂੰ ਅਗਨੀ ਦਿੱਤੀ ਸੀ।

ਇਹ ਵੀ ਪੜ੍ਹੋ- PM ਮੋਦੀ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ, ਤਸਵੀਰਾਂ ਸਾਂਝੀਆਂ ਕਰ ਕੀਤਾ ਯਾਦ

PunjabKesari

ਸਮਾਜਵਾਦੀ ਪਾਰਟੀ ਨੇ ਟਵਿੱਟਰ ਹੈਂਡਰ ’ਤੇ ਸ਼ੇਅਰ ਕੀਤੀਆਂ ਤਸਵੀਰਾਂ

ਸਮਾਜਵਾਦੀ ਪਾਰਟੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਪਾਰਟੀ ਨੇ ਟਵਿੱਟਰ 'ਤੇ 4 ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਸਤਿਕਾਰਯੋਗ ਨੇਤਾਜੀ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਲਈ ਪਰਿਵਾਰ ਸਮੇਤ ਸੈਫਈ ਰਵਾਨਾ ਹੋਏ।" ਟਵਿੱਟਰ 'ਤੇ ਪਹਿਲੀਆਂ ਤਸਵੀਰਾਂ 'ਚ ਅਖਿਲੇਸ਼ ਯਾਦਵ ਹੱਥ 'ਚ ਅਸਥੀਆਂ ਲਈ ਨਜ਼ਰ ਆ ਰਹੇ ਹਨ। ਦੂਜੀ ਤਸਵੀਰ ਵਿਚ ਅਖਿਲੇਸ਼ ਯਾਦਵ ਆਪਣੇ ਚਚੇਰੇ ਭਰਾ ਧਰਮਿੰਦਰ ਯਾਦਵ, ਚਾਚਾ ਸ਼ਿਵਪਾਲ ਸਿੰਘ ਯਾਦਵ ਅਤੇ ਤਿੰਨ ਹੋਰਾਂ ਨਾਲ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ- ਪੰਜ ਤੱਤਾਂ ’ਚ ਵਿਲੀਨ ਹੋਏ ਮੁਲਾਇਮ ਸਿੰਘ ਯਾਦਵ, ਅੰਤਿਮ ਵਿਦਾਈ ਦੇਣ ਲਈ ਉਮੜਿਆ ਜਨ ਸੈਲਾਬ

PunjabKesari


Tanu

Content Editor

Related News