ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਨੂੰ ਮਿਲਣ ਪਹੁੰਚੇ ਅਜੀਤ ਪਵਾਰ
Tuesday, Nov 26, 2019 - 09:51 PM (IST)

ਮੁੰਬਈ — ਸਾਬਕਾ ਡਿਪਟੀ ਸੀ.ਐੱਮ. ਅਜੀਤ ਪਵਾਰ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਨੂੰ ਮਿਲਣ ਪਹੁੰਚੇ ਹਨ। ਸੁਪਰੀਆ ਸੁਲੇ ਵੀ ਸ਼ਰਦ ਪਵਾਰ ਦੇ ਘਰ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਸੁਪਰੀਆ ਸੁਲੇ ਹੀ ਅਜੀਤ ਪਵਾਰ ਨੂੰ ਲੈਣ ਲਈ ਪਹੁੰਚੀ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੂੰ ਅੱਜ ਤਿੰਨੇ ਦਲਾਂ ਦੇ ਨੇਤਾਵਾਂ ਨੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਹੈ। ਉਧਵ ਮਹਾਰਾਸ਼ਟਰ ਵਿਕਾਸ ਅਘਾੜੀ ਦੀ ਅਗਵਾਈ ਕਰਨਗੇ। ਐੱਨ.ਸੀ.ਪੀ. ਨੇਤਾ ਜਯੰਤ ਪਾਟਿਲ ਨੇ ਇਸ ਦਾ ਐਲਾਨ ਕੀਤਾ। ਮਹਾਰਾਸ਼ਟਰ 'ਚ ਸ਼ਿਵ ਸੇਨਾ, ਐੱਨ.ਸੀ.ਪੀ. ਅਤੇ ਕਾਂਗਰਸ ਗਠਜੋੜ ਵਾਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ 1 ਦਸੰਬਰ ਨੂੰ ਹੋਵੇਗਾ।