ਏਅਰਲਾਈਨਜ਼ ਦੀ ਮਹਿਲਾ ਮੁਲਾਜ਼ਮ ਨੇ CISF ਜਵਾਨ ਦੇ ਮਾਰਿਆ ਥੱਪੜ, ਵੀਡੀਓ ਵਾਇਰਲ

Friday, Jul 12, 2024 - 12:29 AM (IST)

ਏਅਰਲਾਈਨਜ਼ ਦੀ ਮਹਿਲਾ ਮੁਲਾਜ਼ਮ ਨੇ CISF ਜਵਾਨ ਦੇ ਮਾਰਿਆ ਥੱਪੜ, ਵੀਡੀਓ ਵਾਇਰਲ

ਜੈਪੁਰ- ਜੈਪੁਰ ਇੰਟਰਨੈਸ਼ਨਲ ਏਅਰਪੋਰਟ ਦੀ ਸੁਰੱਖਿਆ 'ਚ ਤਾਇਨਾਤ ਇਕ ਸੀ.ਆਈ.ਐੱਸ.ਐੱਫ. ਜਵਾਨ ਨੂੰ ਸਪਾਈਸਜੈੱਟ ਏਅਰਲਾਈਨਜ਼ ਦੀ ਮਹਿਲਾ ਮੁਲਾਜ਼ਮ ਨੇ ਥੱਪੜ ਮਾਰ ਦਿੱਤਾ। ਇਸ ਥੱਪੜ ਕਾਂਡ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿਨਾਂ ਤਲਾਸ਼ੀ ਦੇ ਜ਼ਬਰਦਸਤੀ ਗੇਟ ਤੋਂ ਐਂਟਰੀ ਕਰਨ 'ਤੇ ਸੀ.ਆਈ.ਐੱਸ.ਐੱਫ. ਦੇ ਏ.ਐੱਸ.ਆਈ. ਨੇ ਮਹਿਲਾ ਨੂੰ ਰੋਕਿਆ ਸੀ। ਇਸ ਗੱਲ 'ਤੇ ਮਹਿਲਾ ਮੁਲਾਜ਼ਮ ਨੂੰ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਏ.ਐੱਸ.ਆਈ. ਗਿਰੀਰਾਜ ਪ੍ਰਸਾਦ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਪੀੜਤ ਏ.ਐੱਸ.ਆਈ. ਨੇ ਏਅਰਪੋਰਟ ਪੁਲਸ ਥਾਣੇ 'ਚ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਮਹਿਲਾ ਨੂੰ ਹਿਰਾਸਤ 'ਚ ਲੈ ਲਿਆ ਹੈ। 

ਮਹਿਲਾ ਮੁਲਾਜ਼ਮ ਨੇ ਲਗਾਇਆ ਦੋਸ਼

ਉਥੇ ਹੀ ਸਪਾਈਸਜੈੱਟ ਦੀ ਮਹਿਲਾ ਚਾਲਕ ਦਲ ਦੀ ਮੈਂਬਰ ਅਨੁਰਾਧਾ ਨੇ ਸੀ.ਆਈ.ਐੱਸ.ਐੱਫ. ਜਵਾਨ 'ਤੇ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਇਤਰਾਜ਼ਯੋਗ ਟਿੱਪਣੀ ਕਰਨ ਅਤੇ ਅਸ਼ਲੀਲਤਾ ਕਰਨ ਦਾ ਵੀ ਦੋਸ਼ ਲਗਾਇਆ ਹੈ।

ਘਟਨਾ 'ਤੇ ਸਪਾਈਜੈੱਟ ਨੇ ਕੀ ਕਿਹਾ

ਸਪਾਈਸਜੈੱਟ ਵੱਲੋਂ ਕਿਹਾ ਗਿਆ ਹੈ ਕਿ ਜੈਪੁਰ ਏਅਰਪੋਰਟ 'ਤੇ ਜੋ ਘਟਨਾ ਵਾਪਰੀ, ਉਸ ਵਿਚ ਸਪਾਈਸਜੈੱਟ ਦੀ ਇਕ ਮਹਿਲਾ ਮੁਲਾਜ਼ਮ ਨੂੰ ਸਟੀਲ ਗੇਟ 'ਤੇ ਇਕ ਕੈਟਰਿੰਗ ਵਾਹਨ ਨੂੰ ਐਸਕਾਰਟ ਕਰਦੇ ਸਮੇਂ, ਜਿਸ ਕੋਲ ਭਾਰਤ ਦੇ ਨਾਗਰਿਕ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਦੁਆਰਾ ਜਾਰੀ ਕੀਤਾ ਗਿਆ ਵੈਧ ਏਅਰਪੋਰਟ ਐਂਟਰੀ ਪਾਸ ਸੀ। ਉਸਨੂੰ ਅਣਉਚਿਤ ਅਤੇ ਅਸਵੀਕਾਰਨਯੋਗ ਭਾਸ਼ਾ ਦਾ ਸਾਹਮਣਾ ਕਰਨਾ ਪਿਆ। ਸੀਆਈਐਸਐਫ ਦੇ ਜਵਾਨਾਂ ਨੇ ਉਸ ਨੂੰ ਡਿਊਟੀ ਸਮੇਂ ਤੋਂ ਬਾਅਦ ਉਨ੍ਹਾਂ ਦੇ ਘਰ ਆਉਣ ਅਤੇ ਮਿਲਣ ਲਈ ਕਿਹਾ।

ਸਪਾਈਸਜੈੱਟ ਨੇ ਕਿਹਾ, ਉਹ ਆਪਣੀ ਮਹਿਲਾ ਮੁਲਾਜ਼ਮ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਇਸ ਗੰਭੀਰ ਮਾਮਲੇ ਵਿੱਚ ਤੁਰੰਤ ਕਾਨੂੰਨੀ ਕਾਰਵਾਈ ਕਰ ਰਿਹਾ ਹੈ ਅਤੇ ਸਥਾਨਕ ਪੁਲਸ ਨਾਲ ਸੰਪਰਕ ਕੀਤਾ ਹੈ। ਅਸੀਂ ਆਪਣੇ ਮੁਲਾਜ਼ਮ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਅਤੇ ਉਸ ਨੂੰ ਪੂਰਾ ਸਮਰਥਨ ਪ੍ਰਦਾਨ ਕਰਨ ਲਈ ਵਚਨਬੱਧ ਹਾਂ।


author

Rakesh

Content Editor

Related News