ਪ੍ਰਦੂਸ਼ਣ ਤੋਂ ਬਚਣ ਲਈ ਕੇਜਰੀਵਾਲ ਦਾ ਵੱਡਾ ਉਪਰਾਲਾ, ਵੰਡੇ ਜਾਣਗੇ 50 ਲੱਖ ਮਾਸਕ

Wednesday, Oct 30, 2019 - 06:21 PM (IST)

ਪ੍ਰਦੂਸ਼ਣ ਤੋਂ ਬਚਣ ਲਈ ਕੇਜਰੀਵਾਲ ਦਾ ਵੱਡਾ ਉਪਰਾਲਾ, ਵੰਡੇ ਜਾਣਗੇ 50 ਲੱਖ ਮਾਸਕ

ਨਵੀਂ ਦਿੱਲੀ (ਭਾਸ਼ਾ)— ਦਿੱਲੀ 'ਚ ਪ੍ਰਦੂਸ਼ਣ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਸਾਹ ਲੈਣ 'ਚ ਵੀ ਔਖ ਹੋ ਰਹੀ ਹੈ। ਇੱਥੇ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਵਧਣ ਕਾਰਨ ਸ਼ੁੱਕਰਵਾਰ ਤੋਂ ਸਕੂਲੀ ਵਿਦਿਆਰਥੀਆਂ ਨੂੰ ਮਾਸਕ ਵੰਡਣਾ ਸ਼ੁਰੂ ਕਰੇਗੀ, ਤਾਂ ਕਿ ਬੱਚਿਆਂ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ 'ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਵਿਦਿਆਰਥੀਆਂ ਵਿਚਾਲੇ 50 ਲੱਖ ਐੱਨ-95 ਮਾਸਕ ਵੰਡੇ ਜਾਣਗੇ।

Image result for n95 mask delhi divide students

ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਾਸਕ ਦੀ ਕਿੱਟ 'ਚ ਐੱਨ-95 ਮਾਸਕ ਹੋਣਗੇ। ਇਸ ਵਿਚ ਚੰਗੀ ਗੁਣਵੱਤਾ ਵਾਲਾ ਮਾਸਕ ਧੂੰਏਂ ਨਾਲ ਮੁਕਾਬਲੇ ਲਈ ਹੋਵੇਗਾ। ਇਕ ਹਫਤੇ ਲਈ ਮਾਸਕ ਵੰਡੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਮੈਂ ਵੀ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੂੰ ਮਾਸਕ ਵੰਡਾਂਗਾ। ਸਾਨੂੰ ਮਾਸਕ ਦੀ ਸਪਲਾਈ ਮਿਲ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਵੱਧਣ ਦਾ ਮੁੱਖ ਕਾਰਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਰਾਲੀ ਨੂੰ ਸਾੜਨਾ ਹੈ। ਉਨ੍ਹਾਂ ਨੇ ਕੱਲ ਹੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਆਪਣੇ-ਆਪਣੇ ਸੂਬਿਆਂ ਵਿਚ ਪਰਾਲੀ ਸਾੜਨ 'ਤੇ ਰੋਕ ਲਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਸੀ। 

PunjabKesari


author

Tanu

Content Editor

Related News