ਦਿੱਲੀ ਦੀ ਹਵਾ ''ਚ ਘੁਲਿਆ ਜ਼ਹਿਰ ! ਬੱਚਿਆਂ ਲਈ ਸਾਹ ਲੈਣਾ ਵੀ ਹੋਇਆ ਔਖ਼ਾ, ਮਾਪਿਆਂ ਦੇ ਸੁੱਕੇ ਸਾਹ

Monday, Dec 08, 2025 - 01:59 PM (IST)

ਦਿੱਲੀ ਦੀ ਹਵਾ ''ਚ ਘੁਲਿਆ ਜ਼ਹਿਰ ! ਬੱਚਿਆਂ ਲਈ ਸਾਹ ਲੈਣਾ ਵੀ ਹੋਇਆ ਔਖ਼ਾ, ਮਾਪਿਆਂ ਦੇ ਸੁੱਕੇ ਸਾਹ

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਵੱਧ ਰਹੇ ਹਵਾ ਪ੍ਰਦੂਸ਼ਣ ਨੇ ਬੱਚਿਆਂ ਦੀ ਸਿਹਤ ‘ਤੇ ਗੰਭੀਰ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਦੇ ਮੁਤਾਬਕ, ਪ੍ਰਦੂਸ਼ਿਤ ਹਵਾ ਦਾ ਲਗਾਤਾਰ ਸੰਪਰਕ ਬੱਚਿਆਂ ਦੇ ਵਿਕਸਿਤ ਹੋ ਰਹੇ ਫੇਫੜਿਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਿਹਾ ਹੈ। ਕਈ ਬੱਚਿਆਂ ਨੂੰ ਹਲਕੀ ਬ੍ਰੋਂਕਾਈਟਿਸ ਤੋਂ ਲੈ ਕੇ ਤੇਜ਼ ਸੋਜ, ਸਾਹ ਲੈਣ 'ਚ ਤਕਲੀਫ਼ ਅਤੇ ਕਈ ਵਾਰ ਸਰਜਰੀ ਤੱਕ ਦੀ ਨੌਬਤ ਆ ਰਹੀ ਹੈ।

ਪ੍ਰਦੂਸ਼ਣ ਕਾਰਨ ਬੱਚਿਆਂ 'ਚ ਵਧ ਰਹੀਆਂ ਸਾਹ ਦੀਆਂ ਸਮੱਸਿਆਵਾਂ

ਕਈ ਮਾਪਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਦਿੱਲੀ ਦੀ ਪ੍ਰਦੂਸ਼ਿਤ ਹਵਾ ਨਾਲ ਉਨ੍ਹਾਂ ਦੇ ਬੱਚਿਆਂ ਦੀ ਤਬੀਅਤ ਬੇਹੱਦ ਖਰਾਬ ਹੋ ਰਹੀ ਹੈ। ਤਾਜ਼ਾ ਕੇਸ 'ਚ ਪੰਜ ਸਾਲ ਦੇ ਬੱਚੇ ਨੂੰ ਟਾਂਸਿਲ ਦੀ ਸਰਜਰੀ ਤੱਕ ਕਰਵਾਉਣੀ ਪਈ। ਇਕ ਹੋਰ ਤਿੰਨ ਸਾਲ ਦਾ ਬੱਚਾ ਤਿੱਖੀ ਧੁੰਦ ਦੌਰਾਨ ਬ੍ਰੋਂਕਿਓਲਾਈਟਿਸ ਨਾਲ ਹਸਪਤਾਲ ਲਿਆਂਦਾ ਗਿਆ, ਹਾਲਾਂਕਿ ਉਸ 'ਚ ਕੋਈ ਇੰਫੈਕਸ਼ਨ ਨਹੀਂ ਸੀ। ਇਹ ਸਾਰਾ ਪ੍ਰਭਾਵ ਸਿਰਫ਼ ਪ੍ਰਦੂਸ਼ਿਤ ਹਵਾ ਕਾਰਨ ਸਾਹ ਦੀਆਂ ਨਲੀਆਂ 'ਚ ਆਈ ਸੋਜ ਦਾ ਨਤੀਜਾ ਸੀ। ਸ਼ਾਲੀਮਾਰ ਬਾਗ 'ਚ ਵੀ ਪੰਜ ਸਾਲ ਦੇ ਬੱਚੇ 'ਚ ਐਡਿਨੋਇਡਜ਼ ਵਧੇ ਹੋਏ ਮਿਲੇ, ਜਿਸ ਲਈ ਸਰਜਰੀ ਦੀ ਸਲਾਹ ਦਿੱਤੀ ਗਈ। ਗਾਜ਼ੀਆਬਾਦ 'ਚ ਛੇ ਮਹੀਨੇ ਦੇ ਬੱਚੇ ਨੂੰ ਗੰਭੀਰ ਘਰਘਰਾਹਟ ਵਾਲੀ ਬ੍ਰੋਂਕਾਈਟਿਸ ਕਾਰਨ ਭਰਤੀ ਕਰਨਾ ਪਿਆ।

ਇਹ ਵੀ ਪੜ੍ਹੋ : ਸਰਦੀਆਂ 'ਚ ਘੱਟ ਜਾਂਦੀ ਹੈ ਬੱਚਿਆਂ ਦੀ Immunity ! ਜਲਦੀ ਹੁੰਦੇ ਬੀਮਾਰ, ਇੰਝ ਕਰੋ ਬਚਾਅ

ਬੱਚਿਆਂ ਦੀ ਰੋਜ਼ ਦੀ ਜ਼ਿੰਦਗੀ ਵੀ ਹੋ ਰਹੀ ਪ੍ਰਭਾਵਿਤ

ਰਾਜ ਨਗਰ ਐਕਸਟੈਂਸ਼ਨ ਦੇ ਇਕ 11 ਸਾਲ ਦੇ ਬੱਚੇ ਦੇ ਮਾਪਿਆਂ ਨੇ ਦੱਸਿਆ ਕਿ ਬੱਚਾ ਬਾਹਰ ਖੇਡਣ ਦੌਰਾਨ ਕੁਝ ਮਿੰਟਾਂ 'ਚ ਹੀ ਸਾਹ ਫੁੱਲਣ ਨਾਲ ਪਰੇਸ਼ਾਨ ਹੋ ਜਾਂਦਾ ਹੈ। 7 ਸਾਲ ਦੀ ਇਕ ਬੱਚੀ ਨੂੰ ਵੀ ਲਗਾਤਾਰ ਘਰਘਰਾਹਟ ਦੀ ਸਮੱਸਿਆ ਰਹੀ ਅਤੇ ਉਸ ਨੂੰ ਵਾਰ-ਵਾਰ ਨੇਬੂਲਾਈਜ਼ੇਸ਼ਨ ਅਤੇ ਸਟੀਰੋਇਡ ਲੈਣ ਪਏ। ਗੁਰੂਗ੍ਰਾਮ ਦੇ ਆਰਟੇਮਿਸ ਹਸਪਤਾਲ 'ਚ 13 ਸਾਲ ਦੇ ਇਕ ਬੱਚੇ ਦਾ ਕੇਸ ਸਾਹਮਣੇ ਆਇਆ ਜੋ ਸਿੰਗਾਪੁਰ ਤੋਂ ਵਾਪਸ ਆਉਣ ‘ਤੇ ਦਿੱਲੀ ਦੀ ਹਵਾ ਨਾਲ ਸੰਪਰਕ ਵਿਚ ਆਉਂਦੇ ਹੀ ਐਡਿਨੋਇਡ ਹਾਈਪਰਟਰੌਫੀ ਦੀ ਸਮੱਸਿਆ ਨਾਲ ਪੀੜਤ ਹੋ ਗਿਆ।

ਗੰਭੀਰ ਅਤੇ ਦੁਰਲੱਭ ਮਾਮਲੇ ਵੀ ਵੱਧਣ ਲੱਗੇ

ਅਕਤੂਬਰ ਤੋਂ ਨਵੰਬਰ ਤੱਕ ਦੇ ਸਭ ਤੋਂ ਖਰਾਬ ਪ੍ਰਦੂਸ਼ਣ ਵਾਲੇ ਹਫ਼ਤਿਆਂ 'ਚ ਕਈ ਨਾਬਾਲਗਾਂ 'ਚ ਪਲਮਨਰੀ ਐਮਬੋਲਿਜ਼ਮ (ਫੇਫੜਿਆਂ 'ਚ ਖੂਨ ਦਾ ਧੱਕਾ) ਦੇ ਕੇਸ ਦਰਜ ਕੀਤੇ ਗਏ। ਵੈਸ਼ਾਲੀ ਦੇ ਇਕ ਹਸਪਤਾਲ 'ਚ 17 ਸਾਲ ਦੇ ਮੁੰਡੇ ਦੇ ਪੈਰਾਂ 'ਚ ਧੱਕੇ ਬਣ ਗਏ ਫੇਫੜਿਆਂ ਤੱਕ ਪਹੁੰਚ ਗਏ ਸਨ, ਜੋ ਸਮੇਂ ‘ਤੇ ਇਲਾਜ ਨਾ ਹੁੰਦਾ ਤਾਂ ਜਾਨ ਲਈ ਖਤਰਾ ਬਣ ਸਕਦਾ ਸੀ।

ਮਾਹਿਰਾਂ ਦੀ ਚੇਤਾਵਨੀ — ਬੱਚਿਆਂ ਨੂੰ ਤੁਰੰਤ ਸੁਰੱਖਿਆ ਦੀ ਲੋੜ

ਡਾਕਟਰਾਂ ਦੇ ਅਨੁਸਾਰ, ਦਿੱਲੀ-ਐਨਸੀਆਰ ਦੀ ਹਵਾ ਦੀ ਗੁਣਵੱਤਾ ਤੇਜ਼ੀ ਨਾਲ ਵਿਗੜ ਰਹੀ ਹੈ। ਵਿਕਸਿਤ ਹੋ ਰਹੇ ਬੱਚਿਆਂ ਦੇ ਫੇਫੜੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਜ਼ਹਿਰੀਲੀ ਹਵਾ 'ਚ ਰਹਿਣ ਨਾਲ ਗੰਭੀਰ ਸਿਹਤ ਸਮੱਸਿਆਵਾਂ ਦਿਖਾਈ ਦੇ ਸਕਦੀਆਂ ਹਨ। ਉਹ ਮਾਪਿਆਂ ਨੂੰ ਸਲਾਹ ਦੇ ਰਹੇ ਹਨ ਕਿ ਬੱਚਿਆਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣ ਬੇਹੱਦ ਜ਼ਰੂਰੀ ਹਨ।

ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ


author

DIsha

Content Editor

Related News