ਏਅਰ ਇਟਲੀ ਨੇ ਭਾਰਤ ''ਚ ਰੱਖਿਆ ਕਦਮ, ਦਸੰਬਰ ਤੋਂ ਮੁੰਬਈ ਤੇ ਦਿੱਲੀ ਲਈ ਉਡਾਨ

Thursday, Oct 25, 2018 - 07:37 PM (IST)

ਮੁੰਬਈ—ਇਟਲੀ ਦੀ ਜਹਾਜ਼ ਕੰਪਨੀ ਏਅਰ ਇਟਲੀ ਨੇ ਵੀਰਵਾਰ ਨੂੰ ਭਾਰਤੀ ਬਾਜ਼ਾਰ 'ਚ ਕਦਮ ਰੱਖਣ ਦਾ ਐਲਾਨ ਕੀਤਾ। ਏਅਰ ਇਟਲੀ ਦਸੰਬਰ ਮਹੀਨੇ ਤੋਂ ਮਾਨਪੇਨਸਾ ਮਿਲਾਨ ਤੋਂ ਦਿੱਲੀ ਅਤੇ ਮੁੰਬਈ ਲਈ ਉਡਾਨ ਸੇਵਾ ਸ਼ੁਰੂ ਕਰੇਗੀ। ਪਹਿਲੇ ਉਸ ਦੀ ਅਕਤੂਬਰ ਮਹੀਨੇ 'ਚ ਹੀ ਉਡਾਨ ਸੇਵਾ ਸ਼ੁਰੂ ਕਰਨ ਦੀ ਯੋਜਨਾ ਸੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਦੋਵੇਂ ਹਵਾਈ ਮਾਰਗਾਂ 'ਤੇ 252 ਸੀਟਾਂ ਵਾਲਾ ਏ330 ਏਅਰਬਸ ਜਹਾਜ਼ ਨੂੰ ਲਗਾਇਆ ਜਾਵੇਗਾ। ਜਿਸ 'ਚ 24 ਬਿਜਨਸ ਸ਼੍ਰੇਣੀ ਅਤੇ 228 ਇਕਨੋਮੀ ਸ਼੍ਰੇਣੀ ਦੀਆਂ ਸੀਟਾਂ ਹੋਣਗੀਆ।
ਏਅਰ ਇਟਲੀ ਦੇ ਮੁੱਖ ਪਰਿਚਾਲਨ ਅਧਿਕਾਰੀ ਰੋਸੇਨ ਦਿਮਿਤ੍ਰੋਵ ਨੇ ਕਿਹਾ ਕਿ ਅਸੀਂ ਇਟਲੀ ਦੇ ਏਸ਼ੀਆ ਦੇ 2 ਪ੍ਰਮੁੱਖ ਵਪਾਰਿਕ ਅਤੇ ਸੈਲਾਨੀ ਸ਼ਹਿਰਾਂ- ਮੁੰਬਈ ਅਤੇ ਨਵੀਂ ਦਿੱਲੀ-ਨੂੰ ਜੋੜਨ 'ਤੇ ਵਿਚਾਰ ਕਰ ਰਹੇ ਹਨ। ਏਅਰ ਇਟਲੀ ਦੀ ਹਫਤੇ 'ਚ ਤਿੰਨ-ਤਿੰਨ ਉਡਾਨਾਂ ਮੁੰਬਈ ਅਤੇ ਦਿੱਲੀ ਲਈ ਹੋਣਗੀਆ। ਮਿਲਾਨ ਹਵਾਈ ਅੱਡੇ ਤੋਂ ਦਿੱਲੀ ਵਿਚਾਲੇ ਸੇਵਾ 7 ਦਸੰਬਰ ਅਤੇ ਮੁੰਬਈ-ਮਿਲਾਨ ਮਾਰਗ 'ਤੇ ਪਰਿਚਾਲਨ 14 ਦਸੰਬਰ ਨੂੰ ਸ਼ੁਰੂ ਹੋਵੇਗਾ।


Related News