ਏਅਰ ਇੰਡੀਆ ਨੂੰ ਝਟਕਾ, ਪੈਟਰੋਲੀਅਮ ਕੰਪਨੀਆਂ ਨੇ ਰੋਕੀ 6 ਹਵਾਈ ਅੱਡਿਆਂ ''ਤੇ ਤੇਲ ਦੀ ਸਪਲਾਈ
Thursday, Aug 22, 2019 - 10:23 PM (IST)

ਨਵੀਂ ਦਿੱਲੀ - ਪੈਟਰੋਲੀਅਮ ਉਡਾਣ ਕੰਪਨੀਆਂ (ਓ. ਐੱਮ. ਸੀ.) ਨੇ ਵੀਰਵਾਰ ਦੁਪਹਿਰ ਨੂੰ ਬਕਾਏ ਦਾ ਭੁਗਤਾਨ ਨਾ ਕਰਨ ਨੂੰ ਲੈ ਕੇ 6 ਹਵਾਈ ਅੱਡਿਆਂ 'ਤੇ ਏਅਰ ਇੰਡੀਆ ਨੂੰ ਈਧਨ ਦੀ ਸਪਲਾਈ ਰੋਕ ਦਿੱਤੀ ਹੈ। ਏਅਰਲਾਈਨ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਏਅਰਲਾਈਨ ਦੇ ਜਹਾਜ਼ਾਂ ਦਾ ਸੰਚਾਲਨ ਆਮ ਹੈ ਅਤੇ ਹੁਣ ਉਸ 'ਤੇ ਕੋਈ ਅਸਰ ਨਹੀਂ ਪਿਆ ਹੈ।
ਰਾਸ਼ਟਰੀ ਉਡਾਣ ਕੰਪਨੀ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਓ. ਐੱਮ. ਸੀ. ਨੇ ਦੁਪਹਿਰ ਕਰੀਬ 4 ਵਜੇ ਕੋਚਿਨ, ਵਿਸ਼ਾਖਾਪਟਨਮ, ਮੋਹਾਲੀ, ਰਾਂਚੀ, ਪੁਣੇ ਅਤੇ ਪਟਨਾ ਹਵਾਈ ਅੱਡਿਆਂ 'ਤੇ ਈਧਨ ਦੀ ਸਪਲਾਈ 'ਤੇ ਰੋਕ ਲਾ ਦਿੱਤੀ ਹੈ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਆਖਿਆ ਕਿ ਇਕਵਿਟੀ ਸਹਿਯੋਗ ਤੋਂ ਬਿਨਾਂ ਏਅਰ ਇੰਡੀਆ ਆਪਣਾ ਵੱਡਾ ਕਰਜ਼ ਅਦਾ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਇਸ ਵਿੱਤ ਸਾਲ 'ਚ ਸਾਡਾ ਵਿੱਤੀ ਪ੍ਰਦਰਸ਼ਨ ਕਾਫੀ ਚੰਗਾ ਹੈ ਅਤੇ ਅਸੀਂ ਚੰਗੇ ਮੁਨਾਫੇ ਵੱਲ ਵਧ ਰਹੇ ਹਾਂ। ਏਅਰਲਾਈਨ ਆਪਣੇ ਦੇਣਦਾਰਾਂ ਦੇ ਮੁੱਦੇ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਕਰ ਰਹੀ ਹੈ।