ਜਿੱਥੋਂ ਸ਼ੁਰੂ ਹੋਇਆ ਸੀ ਕੋਰੋਨਾ ਵਾਇਰਸ, ਉਥੇ 30 ਅਕਤੂਬਰ ਨੂੰ ਜਾਏਗੀ ਏਅਰ ਇੰਡੀਆ ਦੀ ਉਡਾਨ
Saturday, Oct 24, 2020 - 01:45 PM (IST)
ਪੇਈਚਿੰਗ : ਏਅਰ ਇੰਡੀਆ 30 ਅਕਤੂਬਰ ਨੂੰ ਚੀਨੀ ਸ਼ਹਿਰ ਵੁਹਾਨ ਲਈ ਆਪਣੀ ਉਡਾਨ ਦਾ ਸੰਚਾਲਨ ਕਰੇਗੀ। ਇਸ ਸ਼ਹਿਰ 'ਚ ਦਸੰਬਰ 'ਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ। ਇਥੇ ਭਾਰਤੀ ਦੂਤਘਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਵੰੰਦੇ ਭਾਰਤ ਮਿਸ਼ਨ ਦੀ ਇਕ ਉਡਾਨ 30 ਅਕਤੂਬਰ ਨੂੰ ਦਿੱਲੀ-ਵੁਹਾਨ ਸੈਕਟਰ ਤੋਂ ਸੰਚਾਲਤ ਕੀਤੀ ਜਾਏਗੀ। ਇਹ ਦੋਵਾਂ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਵਾਪਸ ਜਾਣ 'ਚ ਮਦਦ ਕਰਨ ਲਈ ਏਅਰ ਇੰਡੀਆ ਵਲੋਂ ਚੀਨ ਦੀ 6ਵੀਂ ਵੰਦੇ ਭਾਰਤ ਮਿਸ਼ਨ ਉਡਾਨ ਹੋਵੇਗੀ।
ਇਹ ਵੀ ਪੜ੍ਹੋ: ਗ਼ਰੀਬੀ ਕਾਰਨ ਖ਼ਰਾਬ ਫ਼ੋਨ ਠੀਕ ਨਾ ਕਰਾ ਸਕੇ ਮਾਪੇ,ਪੜ੍ਹਾਈ 'ਚ ਦਿੱਕਤ ਆਉਣ 'ਤੇ ਵਿਦਿਆਰਥੀ ਨੇ ਲਿਆ ਫਾਹਾ
ਦਿੱਲੀ-ਗੁਆਂਗਜੋ ਵਿਚਾਲੇ 23 ਅਕਤੂਬਰ ਦੀ ਉਡਾਣ ਰੱਦ ਹੋਣ ਤੋਂ ਬਾਅਦ ਦਿੱਲੀ-ਵੁਹਾਨ ਉਡਾਨ ਦੀ ਘੋਸ਼ਣਾ ਕੀਤੀ ਗਈ ਸੀ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਵੀਂ ਦਿੱਲੀ ਤੋਂ ਵੁਹਾਨ ਜਾਣ ਵਾਲੇ ਲੋਕਾਂ ਨੂੰ ਨਿਰਧਾਰਤ ਹੋਟਾਲਾਂ ਵਿਚ 14 ਦਿਨਾਂ ਦਾ ਜ਼ਰੂਰੀ ਇਕਾਂਵਾਸ ਤੋਂ ਲੰਘਣਾ ਹੋਵੇਗਾ। ਭਾਰਤੀ ਦੂਤਘਰ ਦੇ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ 23 ਅਕਤੂਬਰ ਨੂੰ ਹੋਣ ਵਾਲੀ ਵੀ.ਬੀ.ਐਮ. ਉਡਾਨ ਨੂੰ 30 ਅਕਤੂਬਰ ਤੱਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਉਡਾਨ ਹੁਣ ਦਿੱਲੀ-ਵੁਹਾਨ-ਦਿੱਲੀ ਰੂਟ 'ਤੇ ਸੰਚਾਲਿਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਹਸਪਤਾਲ 'ਚੋਂ ਕਪਿਲ ਦੇਵ ਨੇ ਕੀਤਾ ਟਵੀਟ, ਸਲਾਮਤੀ ਮੰਗਣ ਵਾਲਿਆਂ ਦਾ ਕੀਤਾ ਧੰਨਵਾਦ