ਏਅਰ ਇੰਡੀਆ ਕੋਲ ਪਾਇਲਟਾਂ ਦੀ ਕਮੀ, ਕਈ ਘੰਟੇ ਦਿੱਲੀ ਏਅਰਪੋਰਟ 'ਤੇ ਫਸੇ ਰਹੇ ਯਾਤਰੀ, ਜੰਮ ਕੇ ਹੋਇਆ ਹੰਗਾਮਾ

Friday, Jul 07, 2023 - 09:30 AM (IST)

ਕੋਲਕਾਤਾ : ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ 'ਚ ਪਾਇਲਟਾਂ ਦੇ ਨਾ ਹੋਣ ਕਾਰਨ 182 ਯਾਤਰੀ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ. ਜੀ. ਆਈ.) ਹਵਾਈ ਅੱਡੇ 'ਤੇ 4 ਘੰਟਿਆਂ ਤੱਕ ਫਸੇ ਰਹੇ। ਏਅਰ ਇੰਡੀਆ ਦੀ ਫਲਾਈਟ ਨੇ ਬੁੱਧਵਾਰ ਰਾਤ ਨੂੰ 9 ਵਜੇ ਭਾਰਤੀ ਸਮੇਂ ਮੁਤਾਬਕ ਕੋਲਕਾਤਾ ਲਈ ਦਿੱਲੀ ਤੋਂ ਉਡਾਣ ਭਰਨੀ ਸੀ। ਯਾਤਰੀਆਂ ਨੂੰ ਸ਼ਾਮ 6.04 ਵਜੇ ਐੱਸ. ਐੱਮ. ਐੱਸ. ਅਤੇ ਈਮੇਲ 'ਤੇ ਸੂਚਨਾ ਮਿਲੀ ਕਿ ਫਲਾਈਟ 2 ਘੰਟੇ ਦੀ ਦੇਰੀ ਨਾਲ ਚੱਲੇਗੀ, ਮਤਲਬ ਕਿ ਰਾਤ 11 ਵਜੇ ਰਵਾਨਾ ਹੋਵੇਗੀ। ਸਭ ਨੂੰ ਹੈਰਾਨੀ ਉਸ ਸਮੇਂ ਹੋਈ, ਜਦੋਂ ਪ੍ਰਕਿਰਿਆ ਤਹਿਤ ਯਾਤਰੀਆਂ ਨੂੰ ਰਾਤ 11 ਵਜੇ ਫਲਾਈਟ 'ਚ ਬਿਠਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

ਫਲਾਈਟ 'ਚ ਬੈਠਣ ਤੋਂ ਬਾਅਦ ਯਾਤਰੀ ਉਮੀਦ ਕਰ ਰਹੇ ਸੀ ਕਿ ਹੁਣੇ ਪਾਇਲਟ ਉਡਾਣ ਬਾਰੇ ਦੱਸੇਗਾ ਪਰ ਅਜਿਹਾ ਕੁੱਝ ਨਹੀਂ ਹੋਇਆ। ਫਲਾਈਟ 'ਚ ਬਿਠਾਉਣ ਤੋਂ ਬਾਅਦ ਵੀ ਯਾਤਰੀਆਂ ਨੂੰ ਕਾਫ਼ੀ ਦੇਰ ਤੱਕ ਉਡੀਕ ਕਰਨੀ ਪਈ। ਯਾਤਰੀਆਂ ਨੂੰ ਜਾਣ ਕੇ ਹੈਰਾਨੀ ਹੋਈ ਕਿ ਫਲਾਈਟ 'ਚ ਦੋਹਾਂ ਪਾਇਲਟਾਂ 'ਚੋਂ ਕੋਈ ਵੀ ਫਲਾਈਟ 'ਚ ਅਜੇ ਤੱਕ ਚੜ੍ਹਿਆ ਨਹੀਂ ਹੈ ਕਿਉਂਕਿ ਕੋਈ ਪਾਇਲਟ ਉਦੋਂ ਤੱਕ ਆਇਆ ਹੀ ਨਹੀਂ ਸੀ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਵਧਿਆ 'ਡੇਂਗੂ' ਦਾ ਖ਼ਤਰਾ, ਸਿਹਤ ਵਿਭਾਗ ਹੋਇਆ ਚੌਕੰਨਾ

ਜਦੋਂ ਯਾਤਰੀਆਂ ਨੇ ਪੁੱਛਿਆ ਕਿ ਫਲਾਈਟ ਉਡਾਣ ਕਦੋਂ ਤੱਕ ਭਰੇਗੀ ਤਾਂ ਉੱਥੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਪਾਇਲਟ ਰਾਸਤੇ 'ਚ ਹਨ ਅਤੇ ਥੋੜ੍ਹੀ ਦੇਰ ਤੱਕ ਪੁੱਜਣਗੇ। ਉਸ ਸਮੇਂ ਰਾਤ ਦੇ ਕਰੀਬ 12 ਵੱਜ ਰਹੇ ਸਨ। ਇਸ ਤੋਂ ਬਾਅਦ ਯਾਤਰੀਆਂ ਨੇ ਏਅਰਪੋਰਟ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਭ ਕੁੱਝ ਹੋ ਰਿਹਾ ਸੀ ਤਾਂ ਜ਼ਿਆਦਾਤਰ ਯਾਤਰੀ ਹਵਾਈ ਜਹਾਜ਼ ਤੋਂ ਬਾਹਰ ਆ ਗਏ ਕਿਉਂਕਿ ਉਨ੍ਹਾਂ ਦਾ ਦਮ ਘੁੱਟਣਾ ਸ਼ੁਰੂ ਹੋ ਗਿਆ ਸੀ। ਯਾਤਰੀਆਂ 'ਚ ਕਈ ਸੀਨੀਅਰ ਨਾਗਰਿਕ ਵੀ ਸ਼ਾਮਲ ਸਨ। ਉਨ੍ਹਾਂ 'ਚ ਇਕ ਬੱਚਾ ਵੀ ਸੀ, ਜੋ ਬੀਮਾਰ ਹੋ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News