ਉਡਾਣ ਦੌਰਾਨ ਹੋਇਆ ਨੰਨੇ ਜਵਾਕ ਦਾ ਜਨਮ, ਜਹਾਜ਼ ਮੈਂਬਰਾਂ ਨੇ ਇੰਝ ਕਰਵਾਈ ਡਿਲੀਵਰੀ
Friday, Jul 25, 2025 - 10:56 AM (IST)

ਨੈਸ਼ਨਲ ਡੈਸਕ : ਅਸਮਾਨ ਵਿੱਚ 35,000 ਫੁੱਟ ਦੀ ਉਚਾਈ 'ਤੇ ਖੁਸ਼ੀਆਂ ਦੀਆਂ ਕਿੱਲਕਾਰੀਆਂ ਗੂੰਜ ਉੱਠੀਆਂ ਹਨ। ਅਜਿਹਾ ਉਸ ਸਮੇਂ ਹੋਇਆ, ਜਦੋਂ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿੱਚ ਇੱਕ ਥਾਈ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਇਹ ਘਟਨਾ ਉਦੋਂ ਵਾਪਰੀ, ਜਦੋਂ ਉਡਾਣ ਮਸਕਟ ਤੋਂ ਮੁੰਬਈ ਆ ਰਹੀ ਸੀ। ਜਹਾਜ਼ ਵਿੱਚ ਮੌਜੂਦ ਕੈਬਿਨ ਕਰੂ ਨੇ ਇੱਕ ਨਰਸ ਦੀ ਮਦਦ ਨਾਲ ਇਹ ਸਫਲ ਡਿਲੀਵਰੀ ਕੀਤੀ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਜਹਾਜ਼ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਾਰ ਦਿੱਤਾ।
ਇਹ ਵੀ ਪੜ੍ਹੋ - ਜੰਮੀ ਦੋ ਸਿਰਾਂ ਵਾਲੀ ਅਨੌਖੀ ਕੁੜੀ, ਦੇਖ ਡਾਕਟਰਾਂ ਦੇ ਉੱਡੇ ਹੋਸ਼
ਥਾਈਲੈਂਡ ਦੀ ਸੀ ਗਰਭਵਤੀ ਔਰਤ
ਦੱਸ ਦੇਈਏ ਕਿ ਮਾਸੂਮ ਬੱਚੇ ਦਾ ਜਨਮ ਉਸ ਸਮੇਂ ਹੋਇਆ, ਜਦੋਂ ਫਲਾਈਟ ਹਵਾ ਵਿੱਚ ਸੀ ਅਤੇ ਥਾਈਲੈਂਡ ਦੀ ਗਰਭਵਤੀ ਔਰਤ ਨੂੰ ਅਚਾਨਕ ਜਣੇਪੇ ਦੀਆਂ ਦਰਦਾਂ ਹੋਣ ਲੱਗੀਆਂ। ਕੈਬਿਨ ਕਰੂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਅਤੇ ਤੁਰੰਤ ਕਾਰਵਾਈ ਕੀਤੀ। ਇਸ ਦੌਰਾਨ ਫਲਾਈਟ ਵਿੱਚ ਮੌਜੂਦ ਇੱਕ ਸਿਖਲਾਈ ਪ੍ਰਾਪਤ ਨਰਸ ਦੀ ਮਦਦ ਨਾਲ ਕੈਬਿਨ ਕਰੂ ਨੇ ਔਰਤ ਦੀ ਸੁਰੱਖਿਅਤ ਡਿਲੀਵਰੀ ਕਰਵਾਈ, ਜਿਸ ਨਾਲ ਇਕ ਬੱਚੇ ਦਾ ਜਨਮ ਹੋਇਆ।
ਇਹ ਵੀ ਪੜ੍ਹੋ - 4 ਦਿਨ ਬੰਦ ਰਹੇਗੀ ਬਿਜਲੀ! ਪ੍ਰਭਾਵਿਤ ਹੋਣਗੇ ਇਹ ਇਲਾਕੇ
ਬੱਚਾ ਹੋਣ ਤੋਂ ਬਾਅਦ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਜਹਾਜ਼
ਦੂਜੇ ਪਾਸੇ ਚੇ ਦੇ ਜਨਮ ਤੋਂ ਬਾਅਦ ਪਾਇਲਟ ਨੇ ਮੁੰਬਈ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਤੋਂ ਜਲਦੀ ਲੈਂਡਿੰਗ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਦੇ ਹੀ ਜਹਾਜ਼ ਨੂੰ ਤੁਰੰਤ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਗਿਆ। ਜਿਵੇਂ ਹੀ ਜਹਾਜ਼ ਲੈਂਡ ਹੋਇਆ, ਮਾਂ ਅਤੇ ਨਵਜੰਮੇ ਬੱਚੇ ਨੂੰ ਬਿਨਾਂ ਕਿਸੇ ਦੇਰੀ ਦੇ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਏਅਰਲਾਈਨ ਸਟਾਫ ਮੈਂਬਰ ਵੀ ਉਨ੍ਹਾਂ ਦੇ ਨਾਲ ਸੀ। ਕਿਹਾ ਜਾ ਰਿਹਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਏਅਰਲਾਈਨ ਦਾ ਬਿਆਨ
ਇਸ ਘਟਨਾ ਨੂੰ ਲੈ ਕੇ ਏਅਰ ਇੰਡੀਆ ਐਕਸਪ੍ਰੈਸ ਨੇ ਇਸ ਸੰਬੰਧੀ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਏਅਰਲਾਈਨ ਨੇ ਕਿਹਾ, "ਅਸੀਂ ਆਪਣੇ ਅਮਲੇ ਨੂੰ ਅਜਿਹੀਆਂ ਐਮਰਜੈਂਸੀ ਸਥਿਤੀਆਂ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੰਦੇ ਹਾਂ।" ਕੰਪਨੀ ਨੇ ਇਸ ਸਫਲ ਡਿਲੀਵਰੀ ਦਾ ਸਿਹਰਾ ਆਪਣੀ ਸਿਖਲਾਈ ਨੂੰ ਦਿੱਤਾ ਅਤੇ ਕਿਹਾ ਕਿ ਉਸੇ ਸਿਖਲਾਈ ਕਾਰਨ ਮਾਂ ਅਤੇ ਨਵਜੰਮੇ ਬੱਚੇ ਸੁਰੱਖਿਅਤ ਹਨ। ਏਅਰਲਾਈਨ ਨੇ ਇਹ ਵੀ ਕਿਹਾ ਕਿ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਨ ਤੋਂ ਬਾਅਦ, ਉਨ੍ਹਾਂ ਨੇ ਮੁੰਬਈ ਵਿੱਚ ਥਾਈ ਕੌਂਸਲੇਟ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ।
ਪਹਿਲਾ ਵੀ ਵਾਪਰ ਚੁੱਕੀ ਅਜਿਹੀ ਘਟਨਾ
ਇਹ ਪਹਿਲੀ ਵਾਰ ਨਹੀਂ, ਜਦੋਂ ਕਿਸੇ ਬੱਚੇ ਦਾ ਜਨਮ ਜਹਾਜ਼ ਵਿੱਚ ਹੋਇਆ ਹੋਵੇ। ਇਸ ਤੋਂ ਪਹਿਲਾਂ 2 ਅਗਸਤ, 2022 ਨੂੰ, ਇੱਕ ਔਰਤ ਨੇ ਲੰਡਨ ਤੋਂ ਕੁਵੈਤ ਜਾ ਰਹੀ ਉਡਾਣ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਉਸ ਜਹਾਜ਼ ਵਿੱਚ ਵੀ ਗਰਭਵਤੀ ਔਰਤ ਦੀ ਡਿਲੀਵਰੀ ਉਡਾਣ ਵਿੱਚ ਮੌਜੂਦ ਇੱਕ ਨਰਸ ਜੋੜੇ ਦੁਆਰਾ ਕੀਤੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਯੂਕੇ ਦੇ ਸਟੋਕ ਔਨ ਟ੍ਰੈਂਟ ਵਿੱਚ ਰਹਿਣ ਵਾਲੇ ਸ਼ੈਰਿਲ ਅਤੇ ਰੂਏਲ ਪਾਸਕੁਆ ਨਾਮਕ ਇੱਕ ਜੋੜਾ ਲੰਡਨ ਤੋਂ ਕੁਵੈਤ ਅਤੇ ਫਿਰ ਉੱਥੋਂ ਫਿਲੀਪੀਨਜ਼ ਜਾ ਰਿਹਾ ਸੀ, ਜਦੋਂ ਉਨ੍ਹਾਂ ਨੇ ਇਹ ਹੈਰਾਨੀਜਨਕ ਕੰਮ ਕੀਤਾ।