ਜਹਾਜ਼ ਪਿਸ਼ਾਬ ਮਾਮਲੇ 'ਤੇ ਏਅਰ ਇੰਡੀਆ ਦੇ CEO ਨੇ ਮੰਗੀ ਮੁਆਫ਼ੀ

Saturday, Jan 07, 2023 - 03:17 PM (IST)

ਜਹਾਜ਼ ਪਿਸ਼ਾਬ ਮਾਮਲੇ 'ਤੇ ਏਅਰ ਇੰਡੀਆ ਦੇ CEO ਨੇ ਮੰਗੀ ਮੁਆਫ਼ੀ

ਨਵੀਂ ਦਿੱਲੀ (ਭਾਸ਼ਾ)- ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਕੈਂਪਬੇਲ ਵਿਲਸਨ ਨੇ ਨਵੰਬਰ 'ਚ ਨਿਊਯਾਰਕ ਤੋਂ ਆਈ ਇਕ ਉਡਾਣ 'ਚ ਇਕ ਪੁਰਸ਼ ਯਾਤਰੀ ਵਲੋਂ ਮਹਿਲਾ ਸਹਿ-ਯਾਤਰੀ 'ਤੇ ਪਿਸ਼ਾਬ ਕਰਨ ਦੀ ਘਟਨਾ ਲਈ ਸ਼ਨੀਵਾਰ ਨੂੰ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਚਾਰ ਮੈਂਬਰਾਂ ਅਤੇ ਪਾਇਲਟ ਨੂੰ ਜਾਂਚ ਪੂਰੀ ਹੋਣ ਤੱਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਏਅਰਲਾਈਨ ਜਹਾਜ਼ 'ਚ ਸ਼ਰਾਬ ਪਰੋਸਣ ਦੀ ਆਪਣੀ ਨੀਤੀ ਦੀ ਸਮੀਖਿਆ ਕਰ ਰਹੀ ਹੈ। ਵਿਲਸਨ ਨੇ ਇਕ ਬਿਆਨ 'ਚ ਕਿਹਾ ਕਿ ਏਅਰਲਾਈਨ ਇਸ ਮਾਮਲੇ ਨਾਲ ਬਿਹਤਰ ਤਰੀਕੇ ਨਾਲ ਨਿਪਟ ਸਕਦੀ ਸੀ ਅਤੇ ਉਨ੍ਹਾਂ ਨੇ ਅਜਿਹੇ ਅਣਉੱਚਿਤ ਰਵੱਈਏ ਦੀ ਸ਼ਿਕਾਇਤ ਕਰਨ ਲਈ ਮਜ਼ਬੂਤ ਤੰਤਰ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ,''ਏਅਰ ਇੰਡੀਆ ਉਡਾਣ ਦੌਰਾਨ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਬਹੁਤ ਚਿੰਤਤ ਹੈ, ਜਿੱਥੇ ਉਪਭੋਗਤਾਵਾਂ ਨੂੰ ਸਾਡੇ ਜਹਾਜ਼ 'ਚ ਆਪਣੇ ਸਹਿ ਯਾਤਰੀਆਂ ਵੱਲੋਂ ਨਿੰਦਾਯੋਗ ਕੰਮਾਂ ਨੂੰ ਸਹਿਣਾ ਪਿਆ ਹੈ। ਅਸੀਂ ਇਨ੍ਹਾਂ ਘਟਨਾਵਾਂ ਤੋਂ ਦੁਖ਼ੀ ਹਾਂ ਅਤੇ ਅਫ਼ਸੋਸ ਜਤਾਉਂਦੇ ਹਾਂ।''

ਵਿਲਸਨ ਨੇ ਕਿਹਾ,''ਏਅਰ ਇੰਡੀਆ ਇਹ ਮੰਨਦੀ ਹੈ ਕਿ ਉਹ ਉਡਾਣ ਦੌਰਾਨ ਅਤੇ ਬਾਅਦ 'ਚ ਇਨ੍ਹਾਂ ਮਾਮਲਿਆਂ ਨੂੰ ਬਿਹਤਰ ਤਰੀਕੇ ਨਾਲ ਨਿਪਟ ਸਕਦੀ ਸੀ ਅਤੇ ਉਹ ਕਾਰਵਾਈ ਕਰਨ ਲਈ ਵਚਨਬੱਧ ਹੈ।'' ਏਅਰਲਾਈਨ ਦੇ ਦੋਸ਼ੀ ਯਾਤਰੀ ਨੂੰ ਕਾਨੂੰਨ ਪਰਿਵਰਤਨ ਅਧਿਕਾਰੀਆਂ ਨੂੰ ਤੁਰੰਤ ਨਾ ਸੌਂਪਣ ਨੂੰ ਲੈ ਕੇ ਉੱਠੇ ਸਵਾਲਾਂ ਨੂੰ ਲੈ ਕੇ ਉਨ੍ਹਾਂ ਨੇ ਕਰਮਚਾਰੀਆਂ ਨੂੰ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਦੇਣ ਦੀ ਸਲਾਹ ਦਿੱਤੀ, ਭਾਵੇਂ ਉਹ ਸੁਲਝ ਹੀ ਕਿਉਂ ਨਾ ਗਈ ਹੋਵੇ। ਉਨ੍ਹਾਂ ਕਿਹਾ,“26 ਨਵੰਬਰ 2022 ਨੂੰ ਨਿਊਯਾਰਕ-ਦਿੱਲੀ ਫਲਾਈਟ-ਏਆਈ-102 'ਚ ਵਾਪਰੀ ਇਸ ਘਟਨਾ 'ਚ ਚਾਲਕ ਦਲ ਦੇ ਚਾਰ ਮੈਂਬਰਾਂ ਅਤੇ ਇਕ ਪਾਇਲਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਕੰਮ ਪੂਰਾ ਹੋਣ ਤੱਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।''


author

DIsha

Content Editor

Related News