ਏਅਰ ਇੰਡੀਆ ਦੇ ਜਹਾਜ਼ ''ਚੋਂ ਮਿਲਿਆ ਕੁਝ ਅਜਿਹਾ ਕਿ ਫਟੀਆਂ ਰਹਿ ਗਈਆਂ ਸਭ ਦੀਆਂ ਅੱਖਾਂ
Monday, Aug 03, 2015 - 10:12 AM (IST)

ਚੇਨਈ- ਸੀਮਾ ਸ਼ੁਲਕ ਵਿਭਾਗ ਦੇ ਅਧਿਕਾਰੀਆਂ ਨੇ ਸਿੰਗਾਪੁਰ ਤੋਂ ਇਥੇ ਪਹੁੰਚੇ ਏਅਰ ਇੰਡੀਆ ਜਹਾਜ਼ ਦੇ ਬਾਥਰੂਮ ''ਚ ਲਾਵਾਰਿਸ ਪਿਆ ਲੱਗਭਗ 35 ਲੱਖ ਰੁਪਏ ਮੁੱਲ ਦਾ 1 ਕਿਲੋ ਸੋਨਾ ਬਰਾਮਦ ਕੀਤਾ। ਏਅਰਪੋਰਟ ਦੇ ਸੂਤਰਾਂ ਅਨੁਸਾਰ ਏਅਰ ਇੰਡੀਆ ਜਹਾਜ਼ ਦੇ ਬਾਥਰੂਮ ''ਚ ਲਾਵਾਰਿਸ ਪਏ ਸੋਨੇ ਨੂੰ ਜਹਾਜ਼ ਦੀ ਸਾਫ-ਸਫਾਈ ਕਰਨ ਵਾਲਿਆਂ ਮੁਲਾਜ਼ਮ ਨੇ ਦੇਖਿਆ।
ਇਹ ਜਹਾਜ਼ ਸਿੰਗਾਪੁਰ ਤੋਂ ਇਥੇ ਆਇਆ ਸੀ ਤੇ ਨਵੀਂ ਦਿੱਲੀ ਨੂੰ ਜਾਣ ਵਾਲਾ ਸੀ। ਉਨ੍ਹਾਂ ਨੇ ਦੱਸਿਆ ਕਿ ਸੀਮਾ ਸ਼ੁਲਕ ਵਿਭਾਗ ਦੇ ਅਧਿਕਾਰੀਆਂ ਨੇ ਸੋਨਾ ਜ਼ਬਤ ਕਰ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਤਸਕਰ ਜਹਾਜ਼ ਦੇ ਦਿੱਲੀ ਪਹੁੰਚਣ ਦੇ ਬਾਅਦ ਇਸ ਸੋਨੇ ਨੂੰ ਜਹਾਜ਼ ਤੋਂ ਕੱਢਣ ਵਾਲਾ ਸੀ।