ਹਵਾਲਾ ਕਾਂਡ ''ਚ ਸ਼ਾਮਲ ਏਅਰ ਹੋਸਟੈਸ ਨੌਕਰੀ ਤੋਂ ਬਰਖਾਸਤ
Friday, Jan 12, 2018 - 02:21 AM (IST)

ਨਵੀਂ ਦਿੱਲੀ—ਜੈੱਟ ਏਅਰਵੇਜ਼ ਨੇ ਵੀਰਵਾਰ ਨੂੰ ਹਵਾਲਾ ਰੈਕੇਟ 'ਚ ਸ਼ਾਮਲ ਆਪਣੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਏਅਰ ਹੋਸਟੈਸ ਕੋਲੋਂ ਕਰੀਬ ਤਿੰਨ ਕਰੋੜ ਰੁਪਏ ਬਰਾਮਦ ਹੋਏ ਸਨ। ਇਹ ਰਾਸ਼ੀ ਨੂੰ ਉਹ ਫਾਇਲ ਪੇਪਰ 'ਚ ਲੁੱਕਾ ਕੇ ਲੈਜਾ ਰਹੀ ਸੀ। ਏਅਰ ਹੋਸਟੈਸ 'ਤੇ ਦੋਸ਼ ਹੈ ਕਿ ਉਹ ਹਵਾਲਾ ਦੇ ਜ਼ਰੀਏ ਵਿਦੇਸ਼ੀ ਕਰੰਸੀ ਵਿਦੇਸ਼ਾਂ 'ਚ ਲੈ ਕੇ ਜਾਂਦੀ ਸੀ। ਜੈੱਟ ਏਅਰਵੇਜ਼ ਨੇ ਪਹਿਲੇ ਹੀ ਆਪਣੀ ਕਰਮਚਾਰੀ ਕੋਲੋਂ ਵੱਡੀ ਮਾਤਰਾ 'ਚ ਵਿਦੇਸ਼ੀ ਮੁਦਰਾ ਹੋਣ ਦੀ ਪੁਸ਼ਟੀ ਕੀਤੀ ਸੀ।
ਮਿਲੀ ਜਾਣਕਾਰੀ ਮੁਤਾਬਕ ਏਅਰ ਹੋਸਟੈਸ ਪਿਛਲੇ ਦੋ ਮਹੀਨਿਆਂ ਤੋਂ ਨੌਕਰੀ ਦੀ ਆੜ 'ਚ ਪੈਸੇ ਇੱਧਰ-ਉੱਧਰ ਕਰਨ ਦਾ ਕੰਮ ਕਰ ਰਹੀ ਸੀ। ਜਿਨਾਂ ਪੈਸਾ ਬਾਹਰ ਭੇਜਿਆ ਜਾਂਦਾ ਸੀ ਉਸ ਦਾ 50 ਫੀਸਦੀ ਉਹ ਕਮਿਸ਼ਨ ਦੇ ਰੂਪ 'ਚ ਰੱਖ ਲੈਂਦੀ ਸੀ। ਏਅਰ ਹੋਸਟੈਸ ਨੂੰ ਦਿੱਲੀ ਤੋਂ ਹਾਂਗਕਾਂਗ ਦੀ ਫਲਾਈਟ ਰਵਾਨਾ ਹੋਣ ਤੋਂ ਪਹਿਲੇ ਦਿੱਲੀ ਏਅਰਪੋਰਟ ਤੋਂ ਸੋਮਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛ-ਗਿੱਛ 'ਚ ਏਅਰ ਹੋਸਟੈਸ ਨੇ ਕਈ ਖੁਲਾਸੇ ਕੀਤੇ। ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਜ਼ਰੀਏ ਹਵਾਲਾ ਕਾਰੋਬਾਰ ਚੱਲਾਉਣ ਵਾਲੇ ਲੋਕਾਂ ਦੇ ਕਈ ਠਿਕਾਣਿਆਂ 'ਤੇ ਛਾਪੇਮਾਰੀ ਚੱਲ ਰਹੀ ਹੈ। ਡੀ.ਆਰ.ਆਈ. ਟੀਮ ਦੇ ਨਿਰੀਖਣ ਦੌਰਾਨ ਏਅਰਲਾਈਨ ਦੀ ਕਰਮਚਾਰੀ ਕੋਲੋਂ ਵੱਡੀ ਮਾਤਰਾ 'ਚ ਕਰੰਸੀ ਬਰਾਮਦ ਹੋਈ। ਕਰਮਚਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਜਾਂਚ ਅਤੇ ਲਾਅ ਐਨਫੋਰਸਮੈਂਟ ਏਜੰਸੀਆਂ ਦੀ ਜਾਣਕਾਰੀ ਦੇ ਆਧਾਰ 'ਤੇ ਏਅਰਲਾਈਨ ਕਰਮਚਾਰੀ ਖਿਲਾਫ ਅੱਗੇ ਕਾਰਵਾਈ ਕਰੇਗੀ।