ਹਵਾਈ ਫੌਜ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਤਿਆਰ : ਧਨੋਆ
Sunday, Jun 17, 2018 - 10:03 AM (IST)

ਹੈਦਰਾਬਾਦ— ਹਵਾਈ ਫੌਜ ਦੇ ਮੁਖੀ ਬੀ.ਐੱਸ. ਧਨੋਆ ਨੇ ਕਿਹਾ ਹੈ ਕਿ ਕਿਸੇ ਵੀ ਅਚਾਨਕ ਆਉਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਹਵਾਈ ਫੌਜ ਤਿਆਰ ਹੈ। ਭਾਰਤੀ ਹਵਾਈ ਫੌਜ ਦੀ ਤਾਕਤ ਨੂੰ ਕੁਝ ਦਿਨ ਪਹਿਲਾਂ 'ਗਗਨ ਸ਼ਕਤੀ' ਅਭਿਆਸ ਦੌਰਾਨ ਵਿਖਾਇਆ ਗਿਆ ਸੀ। ਧਨੋਆ ਨੇ ਸ਼ਨੀਵਾਰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਹਵਾਈ ਫੌਜ ਦੀ ਤਾਕਤ ਨੂੰ ਉਕਤ ਅਭਿਆਸ ਦੌਰਾਨ ਵਿਖਾਇਆ ਗਿਆ ਸੀ।
ਸ਼ਹਿਰ ਦੇ ਬਾਹਰੀ ਖੇਤਰ ਡੁੰਡੀਗੁੱਲ ਵਿਖੇ ਹਵਾਈ ਫੌਜ ਦੀ ਅਕਾਦਮੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਅਭਿਆਸ ਦੌਰਾਨ ਦੇਸ਼ ਦੀ ਉੱਤਰੀ, ਪੱਛਮੀ ਅਤੇ ਪੂਰਬੀ ਮੋਰਚੇ ਦੇ ਹਵਾਈ ਫੌਜ ਦੇ ਜਵਾਨ ਸ਼ਾਮਲ ਹੋਏ। ਇਸ ਅਭਿਆਸ ਨੇ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਭਾਰਤੀ ਹਵਾਈ ਫੌਜ ਦੀਆਂ ਤਿਆਰੀਆਂ ਨੂੰ ਸਫਲਤਾਪੂਰਵਕ ਵਿਖਾਇਆ।