ਹੜ੍ਹ ਪ੍ਰਭਾਵਿਤ ਇਲਾਕਿਆਂ ''ਚ ''ਮਸੀਹਾ'' ਬਣ ਪਹੁੰਚੀ ਹਵਾਈ ਫ਼ੌਜ

Wednesday, Oct 02, 2024 - 12:53 PM (IST)

ਹੜ੍ਹ ਪ੍ਰਭਾਵਿਤ ਇਲਾਕਿਆਂ ''ਚ ''ਮਸੀਹਾ'' ਬਣ ਪਹੁੰਚੀ ਹਵਾਈ ਫ਼ੌਜ

ਬਿਹਾਰ- ਬਿਹਾਰ ਵਿਚ ਹੜ੍ਹ ਕਾਰਨ 9 ਲੱਖ ਤੋਂ ਜ਼ਿਆਦਾ ਆਬਾਦੀ ਪ੍ਰਭਾਵਿਤ ਹੋਈ ਹੈ। ਪਿੰਡਾਂ ਤੋਂ ਲੈ ਕੇ ਖੇਤਾਂ ਤੱਕ ਸਭ ਪਾਸੇ ਪਾਣੀ-ਪਾਣੀ ਹੈ। ਸੂਬੇ ਦੇ 16 ਜ਼ਿਲ੍ਹਿਆਂ ਵਿਚ ਹੜ੍ਹ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਸਭ ਤੋਂ ਜ਼ਿਆਦਾ ਕੋਸੀ ਅਤੇ ਗੰਡਕ ਦੇ ਬੰਨ੍ਹਾਂ 'ਤੇ ਵਸੇ ਲੋਕਾਂ ਨੂੰ ਹੜ੍ਹ ਦਾ ਖ਼ਤਰਾ ਝੱਲਣਾ ਪੈ ਰਿਹਾ ਹੈ। ਇਸ ਦਰਮਿਆਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕੰਮਾਂ ਵਿਚ ਹਵਾਈ ਫ਼ੌਜ ਲੋਕਾਂ ਦੀ ਮਦਦ ਲਈ ਮਸੀਹਾ ਬਣ ਕੇ ਪਹੁੰਚੀ ਹੈ। ਹਵਾਈ ਫ਼ੌਜ ਦੇ ਹੈਲੀਕਾਪਟਰ ਤੋਂ ਫੂਡ ਪੈਕਟ ਦੀ ਏਅਰ ਡਰਾਪਿੰਗ ਕੀਤੀ ਜਾ ਰਹੀ ਹੈ। 

ਇਸ ਤੋਂ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇ ਕੀਤਾ ਸੀ। ਹਵਾਈ ਸਰਵੇ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਨੇ ਅਧਿਕਾਰੀਆਂ ਨੂੰ ਜੰਗੀ ਪੱਧਰ 'ਤੇ ਰਾਹਤ ਕੰਮ ਚਲਾਉਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੀੜਤਾਂ ਵਿਚਾਲੇ ਰਾਹਤ ਸਮੱਗਰੀ ਪਹੁੰਚਾਉਣ 'ਚ ਪਰੇਸ਼ਾਨੀ ਹੋ ਰਹੀ ਹੈ, ਤਾਂ ਹਵਾਈ ਫ਼ੌਜ ਦੀ ਮਦਦ ਨਾਲ ਫੂਡ ਪੈਕਟ ਪਹੁੰਚਾਏ ਜਾਣ। ਨਾਲ ਹੀ ਜਲ ਸਾਧਨ ਵਿਭਾਗ ਨੂੰ ਪੂਰੀ ਤਰ੍ਹਾਂ ਮੁਸਤੈਦ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਲੋਕਾਂ ਨੇ ਤੱਟ ਬੰਨ੍ਹਾਂ 'ਤੇ ਸ਼ਰਨ ਲਈ ਹੋਈ ਹੈ, ਉੱਥੇ ਉੱਚਿਤ ਰੌਸ਼ਨੀ, ਪਖ਼ਾਨਾ ਅਤੇ ਬੁਨਿਆਦੀ ਸਹੂਲਤਾਂ ਦਾ ਖਿਆਲ ਰੱਖਿਆ ਜਾਵੇ। ਉੱਥੇ ਰਾਹਤ ਕੰਮ ਜੰਗੀ ਪੱਧਰ 'ਤੇ ਚਲਾਏ ਜਾਣ।

ਦੱਸ ਦੇਈਏ ਕਿ ਗੰਡਕ, ਸਿਕਰਨਾ ਅਤੇ ਕੋਸੀ ਨਦੀਆਂ ਦੇ ਹਮਲਾਵਰ ਤੇਵਰ ਤੋਂ ਉੱਤਰੀ ਅਤੇ ਪੂਰਬੀ ਬਿਹਾਰ ਦੇ ਵੱਡੇ ਇਲਾਕਿਆਂ ਵਿਚ ਤਬਾਹੀ ਮਚੀ ਹੈ। ਪੱਛਮੀ ਅਤੇ ਪੂਰਬੀ ਚੰਪਾਰਣ, ਸ਼ਿਵਹਰ, ਸੀਤਾਮੜ੍ਹੀ ਅਤੇ ਦਰਭੰਗਾ ਵਿਚ 8 ਬੰਨ੍ਹਾਂ ਦੇ ਟੁੱਟ ਜਾਣ ਨਾਲ ਹੜ੍ਹ ਦਾ ਪਾਣੀ 400 ਤੋਂ ਜ਼ਿਆਦਾ ਪਿੰਡਾਂ ਵਿਚ ਦਾਖ਼ਲ ਹੋ ਗਿਆ ਹੈ। ਓਧਰ ਸੁਪੌਲ ਅਤੇ ਸਹਰਸਾ ਮਗਰੋਂ ਸੋਮਵਾਰ ਨੂੰ ਕੋਸੀ ਦਾ ਪਾਣੀ ਮਧੇਪੁਰਾ ਅਤੇ ਖਗੜੀਆ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿਚ ਫੈਲ ਗਿਆ। ਸੀਤਾਮੜ੍ਹੀ, ਸ਼ਿਵਹਰ ਅਤੇ ਦਰਭੰਗਾ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਹਜ਼ਾਰਾਂ ਲੋਕਾਂ ਨੇ ਉੱਚੀਆਂ ਥਾਵਾਂ 'ਤੇ ਸ਼ਰਨ ਲਈ ਹੋਈ ਹੈ। ਕਈ ਪਿੰਡ ਟਾਪੂ ਬਣ ਗਏ ਹਨ। ਉਨ੍ਹਾਂ ਨੂੰ ਭੋਜਨ, ਪਾਣੀ, ਬੱਚਿਆਂ ਲਈ ਦੁੱਧ ਅਤੇ ਦਵਾਈਆਂ ਸਮੇਤ ਹੋਰ ਜ਼ਰੂਰੀ ਸਮੱਗਰੀ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਜੂਝਣਾ ਪੈ ਰਿਹਾ ਹੈ।

ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਝੋਨਾ, ਮੱਕੀ, ਕੇਲਾ, ਸਬਜ਼ੀਆਂ ਆਦਿ ਦੀਆਂ 1.5 ਹੈਕਟੇਅਰ ਵਿਚ ਫ਼ਸਲ ਦੀ ਨੁਕਸਾਨੀ ਗਈ ਹੈ। ਖੇਤੀਬਾੜੀ ਮੰਤਰੀ ਮੰਗਲ ਪਾਂਡੇ ਨੇ ਦੱਸਿਆ ਕਿ ਹੜ੍ਹ ਕਾਰਨ ਫਸਲਾਂ ਦਾ ਕਿੰਨਾ ਨੁਕਸਾਨ ਹੋਇਆ ਹੈ, ਇਸ ਸਬੰਧ ਵਿਚ ਅਧਿਕਾਰੀਆਂ ਤੋਂ ਮੁਲਾਂਕਣ ਰਿਪੋਰਟ ਮੰਗੀ ਹੈ। ਕਿਸਾਨਾਂ ਨੂੰ ਮਦਦ ਦਿੱਤੀ ਜਾਵੇ। 


author

Tanu

Content Editor

Related News