ਪੰਜਾਬ ਸਰਕਾਰ ਵੱਲੋਂ ਦੀਨਾਨਗਰ ਦੇ 15 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ 4.32 ਕਰੋੜ ਦਾ ਮੁਆਵਜ਼ਾ ਵੰਡਿਆ

Thursday, Nov 13, 2025 - 04:22 PM (IST)

ਪੰਜਾਬ ਸਰਕਾਰ ਵੱਲੋਂ ਦੀਨਾਨਗਰ ਦੇ 15 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ 4.32 ਕਰੋੜ ਦਾ ਮੁਆਵਜ਼ਾ ਵੰਡਿਆ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਅੱਜ ਵਿਧਾਨਸਭਾ ਹਲਕਾ ਦੀਨਾਨਗਰ ਦੇ ਵੱਖ-ਵੱਖ 15 ਪਿੰਡਾਂ ਦੇ 1472 ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਲਗਭਗ 4.32 ਕਰੋੜ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ। ਇਸ ਮੌਕੇ ਦੀਨਾਨਗਰ ਦੇ ਤਹਿਸੀਲਦਾਰ ਬਲਵਿੰਦਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ।

ਇਹ ਵੀ ਪੜ੍ਹੋ- ਪੰਜਾਬ: ਮੈਰਿਜ ਪੈਲੇਸ, ਹੋਟਲ ਤੇ ਰਿਜ਼ੋਰਟ ਮਾਲਕਾਂ ਨੂੰ ਰਹਿਣਾ ਹੋਵੇਗਾ ਚੌਕਸ ! ਹੁਣ ਸ਼ਰਾਬ ਦੀ ਖਪਤ ਦੱਸੇਗੀ...

ਦੀਨਾਨਗਰ ਵਿਧਾਨਸਭਾ ਹਲਕੇ ਦੇ ਪਿੰਡਾਂ ਦਾਊਵਾਲ ਤੇ ਭੈਣੀ ਮੀਲਵਾਂ ਵਿਖੇ 361 ਲਾਭਪਾਤਰੀਆਂ ਨੂੰ ਲਗਭਗ 1.09 ਕਰੋੜ ਰੁਪਏ, ਨਰੈਣੀਪੁਰ, ਰਸੂਲਪੁਰ, ਮੇਘੀਆਂ ਅਤੇ ਸੁੰਦੜ ਦੇ 186 ਲਾਭਪਾਤਰੀਆਂ ਨੂੰ 82.22 ਲੱਖ ਰੁਪਏ, ਨੀਵਾਂ ਧਕਾਲਾ ਤੇ ਸਾਂਦੜ ਦੇ 268 ਲਾਭਪਾਤਰੀਆਂ ਨੂੰ 41.53 ਲੱਖ ਰੁਪਏ, ਕਠਿਆਲੀ ਤੇ ਬਹਿਲੋਲਪੁਰ ਦੇ 233 ਲਾਭਪਾਤਰੀਆਂ ਨੂੰ 61.12 ਲੱਖ ਰੁਪਏ, ਬਾਊਪੁਰ ਜੱਟਾਂ ਦੇ 50 ਲਾਭਪਾਤਰੀਆਂ ਨੂੰ 16.11 ਲੱਖ ਰੁਪਏ, ਮਲੂਕਚੱਕ ਦੇ 70 ਲਾਭਪਾਤਰੀਆਂ ਨੂੰ 18.02 ਲੱਖ ਰੁਪਏ ਅਤੇ ਚੌਂਤਰਾ, ਕਾਲੂਪੁਰ ਤੇ ਬਾਊਪੁਰ ਅਫਗਾਨਾਂ ਦੇ 304 ਲਾਭਪਾਤਰੀਆਂ ਨੂੰ ਲੱਗਭਗ 1.02 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਦੇ ਮੰਜੂਰੀ ਪੱਤਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡਣ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਵੰਡੇ ਗਏ ਮੰਜੂਰੀ ਪੱਤਰਾਂ ਦੀ ਰਾਸ਼ੀ ਸਬੰਧਤ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ: EVM 'ਚ ਕੈਦ ਹੋਈ 15 ਉਮੀਦਵਾਰਾਂ ਦੀ ਕਿਸਮਤ, 14 ਨੂੰ ਖੁੱਲ੍ਹੇਗਾ 'ਚੋਣ ਪਿਟਾਰਾ'

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੁਦਰਤੀ ਆਫਤ ਨਾਲ ਪ੍ਰਭਾਵਿਤ ਲੋਕਾਂ ਤੱਕ ਕਿਸੇ ਸਰਕਾਰ ਨੇ ਇੰਨੇ ਥੋੜੇ ਸਮੇਂ ਵਿੱਚ ਪਹੁੰਚ ਕਰਕੇ, ਪ੍ਰਭਾਵਿਤ ਲੋਕਾਂ ਤੱਕ ਸਹਾਇਤਾ ਪਹੁੰਚਾਈ ਹੋਵੇ। ਇਸ ਤੋਂ ਪਹਿਲਾਂ ਵੀ ਕੁਦਰਤੀ ਆਫਤਾਂ ਆਈਆਂ ਪਰ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਆਫਤਾਂ ਨਾਲ ਪ੍ਰਭਾਵਿਤ ਲੋਕਾਂ ਦੀ ਸਾਰ ਨਹੀਂ ਸੀ ਲਈ, ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਅਨੁਸਾਰ ਸਮੇਂ ਸਿਰ ਲੋਕਾਂ ਤੱਕ ਪਹੁੰਚ ਕਰਕੇ ਬਣਦੀ ਸਹਾਇਤਾ ਰਾਸ਼ੀ ਪਹੁੰਚਾਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਜੋ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਪੂਰੀ ਮਸ਼ੀਨਰੀ ਇਸ ਸਮੇਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਵਿੱਚ ਲੱਗੀ ਹੋਈ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਦਾ ਜੀਵਨ ਲੀਹ ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਡਾਟਾ ਮੁਕੰਮਲ ਹੁੰਦਾ ਜਾ ਰਿਹਾ ਹੈ, ਉਸੇ ਅਨੁਸਾਰ ਲੋਕਾਂ ਤੱਕ ਸਹਾਇਤਾ ਨਾਲੋਂ ਨਾਲ ਪਹੁੰਚਾਈ ਜਾ ਰਹੀ ਹੈ ਅਤੇ ਬਾਕੀ ਰਹਿੰਦੇ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਵੀ ਮੁਆਵਜ਼ਾ ਰਾਸ਼ੀ ਜਲਦੀ ਹੀ ਪਹੁੰਚਾ ਦਿੱਤਾ ਜਾਵੇਗਾ।

 


author

Shivani Bassan

Content Editor

Related News