ਚਾਰ ਦਿਨਾਂ ਯਾਤਰਾ 'ਤੇ ਬੰਗਲਾਦੇਸ਼ ਪੁੱਜੇ ਹਵਾਈ ਫੌਜ ਮੁਖੀ ਆਰ.ਕੇ. ਭਦੌਰੀਆ

02/24/2021 11:55:45 PM

ਨੈਸ਼ਨਲ ਡੈਸਕ : ਭਾਰਤੀ ਹਵਾਈ ਫੌਜ ਦੇ ਪ੍ਰਮੁੱਖ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ ਭਦੌਰੀਆ ਸੋਮਵਾਰ ਨੂੰ ਚਾਰ ਦਿਨਾਂ ਯਾਤਰਾ 'ਤੇ ਬੰਗਲਾਦੇਸ਼ ਪਹੁੰਚ ਚੁੱਕੇ ਹਨ। ਉਨ੍ਹਾਂ ਦੀ ਬੰਗਲਾਦੇਸ਼ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਬੰਗਲਾਦੇਸ਼ ਅਤੇ ਭਾਰਤੀ ਹਥਿਆਰਬੰਦ ਬਲ 1971 ਦੀ ਜਿੱਤ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ।

ਹਵਾਈ ਫੌਜ ਨੇ ਦੱਸਿਆ ਕਿ ਆਪਣੀ ਚਾਰ ਦਿਨਾਂ ਇਸ ਯਾਤਰਾ ਦੌਰਾਨ ਉਹ ਬੰਗਲਾਦੇਸ਼ ਦੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਉੱਥੇ ਦੇ ਪ੍ਰਮੁੱਖ ਅੱਡਿਆਂ ਦਾ ਦੌਰਾ ਕਰਣਗੇ। ਬੰਗਲਾਦੇਸ਼ ਵਿੱਚ ਭਦੌਰੀਆ ਦੇ ਹਮਰੁਤਬਾ ਏਅਰ ਚੀਫ ਮਾਰਸ਼ਲ ਮਸੀਹੁੱਜਮਾਂ ਸੇਰਨਿਆਬਤ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਆਏ ਸਨ।

ਭਾਰਤੀ ਹਵਾ ਫੌਜ ਨੇ ਕਿਹਾ ਕਿ ਯਾਤਰਾ ਦੌਰਾਨ ਉਹ ਸਾਂਝੇ ਹਿਤਾਂ ਵਾਲੇ ਖੇਤਰਾਂ ਵਿੱਚ ਹੋਈ ਤਰੱਕੀ 'ਤੇ ਚਰਚਾ ਕਰਨਗੇ ਅਤੇ ਆਪਸ ਵਿੱਚ ਫੌਜੀ ਸਹਿਯੋਗ ਹੋਰ ਵਧਾਉਣ ਦੇ ਤਰੀਕਿਆਂ ਦਾ ਪਤਾ ਲਗਾਉਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News