AIMPLB ਦੇ ਸਕੱਤਰ ਜ਼ਫ਼ਰਯਾਬ ਜਿਲਾਨੀ ਨੂੰ ਬ੍ਰੇਨ ਹੈਮਰੇਜ, ਮੇਦਾਂਤਾ ਹਸਪਤਾਲ ''ਚ ਦਾਖਲ

Thursday, May 20, 2021 - 09:44 PM (IST)

AIMPLB ਦੇ ਸਕੱਤਰ ਜ਼ਫ਼ਰਯਾਬ ਜਿਲਾਨੀ ਨੂੰ ਬ੍ਰੇਨ ਹੈਮਰੇਜ, ਮੇਦਾਂਤਾ ਹਸਪਤਾਲ ''ਚ ਦਾਖਲ

ਲਖਨਊ - ਬਾਬਰੀ ਮਸੀਤ ਮਾਮਲੇ ਵਿੱਚ ਵਕੀਲ ਰਹੇ ਜ਼ਫ਼ਰਯਾਬ ਜਿਲਾਨੀ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ। ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ ਲੈ ਜਾਇਆ ਗਿਆ ਹੈ। ਜ਼ਫ਼ਰਯਾਬ ਜਿਲਾਨੀ ਆਲ ਇੰਡੀਆ ਮੁਸਲਮਾਨ ਪਰਸਨਲ ਲਾਅ ਬੋਰਡ ਦੇ ਸਕੱਤਰ ਵੀ ਹਨ। ਨਾਲ ਹੀ ਜਿਲਾਨੀ ਬਾਬਰੀ ਮਸੀਤ ਐਕਸ਼ਨ ਕਮੇਟੀ ਦੇ ਕਨਵੀਨਰ ਰਹੇ ਹਨ।

ਮੇਦਾਂਤਾ ਵਿੱਚ ਹੀ ਦਾਖਲ ਹਨ ਆਜ਼ਮ ਖਾਨ
ਮੇਦਾਂਤਾ ਹਸਪਤਾਲ ਵਿੱਚ ਹੀ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਆਜ਼ਮ ਖਾਨ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਕੋਰੋਨਾ ਪੀੜਤ ਹਨ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਪਿਛਲੇ ਦਿਨੀਂ ਆਜ਼ਮ ਖਾਨ  ਦੀ ਸਿਹਤ ਵਿੱਚ ਸੁਧਾਰ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. ਤੋਂ ਨਾਰਮਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਆਜ਼ਮ ਖ਼ਿਲਾਫ਼ ਕਈ ਮਾਮਲੇ ਹਨ ਅਤੇ ਇਸ ਵਜ੍ਹਾ ਨਾਲ ਸੀਤਾਪੁਰ ਜੇਲ੍ਹ ਵਿੱਚ ਬੰਦ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News