ਏਮਜ਼ ਜੋਧਪੁਰ ਨੇ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ 8 ਸਾਲਾ ਬੱਚੀ ਦੀ ਕੀਤੀ ਮੁਸ਼ਕਿਲ ਸਰਜਰੀ

Saturday, Nov 13, 2021 - 10:14 PM (IST)

ਏਮਜ਼ ਜੋਧਪੁਰ ਨੇ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ 8 ਸਾਲਾ ਬੱਚੀ ਦੀ ਕੀਤੀ ਮੁਸ਼ਕਿਲ ਸਰਜਰੀ

ਜੋਧਪੁਰ (ਰਾਜਸਥਾਨ) - ਏਮਜ਼ ਜੋਧਪੁਰ ਦੇ ਡਾਕਟਰਾਂ ਨੇ ਅੱਠ ਸਾਲਾ ਬੱਚੀ ਵਿੱਚ ਕੰਪਲੀਸ਼ਨ ਨਾਮ ਦੀ ਮੁਸ਼ਕਿਲ ਸਰਜਰੀ ਸਫਲਤਾਪੂਰਵਕ ਕੀਤੀ, ਜਿਸ ਵਿੱਚ ਦਿਲ ਦੇ ਹੇਠਲੇ ਹਿੱਸੇ ਦੇ ਕੋਸ਼ ਤੋਂ ਲੰਘੇ ਬਿਨਾਂ ਫੇਫੜਿਆਂ ਤੱਕ ਨਾੜੀ ਦਾ ਖੂਨ ਪਹੁੰਚਾਇਆ ਜਾਂਦਾ ਹੈ। ਹਸਪਤਾਲ ਦੇ ਡਾਕਟਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਏਮਜ਼ ਦਿੱਲੀ ਤੋਂ ਬਾਅਦ ਉਹ ਦੂਜਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਹੈ, ਜਿੱਥੇ ਇਹ ਮੁਸ਼ਕਿਲ ਸਰਜਰੀ ਕੀਤੀ ਗਈ। ਇਸ ਬੱਚੀ ਦੇ ਦਿਲ ਦਾ ਊਪਰੀ ਐਟਰੀਅਲ ਚੈਂਬਰ ਦਿਲ ਦੇ ਹੇਠਲੇ ਭਾਗ ਦੇ ਇੱਕ ਹੀ ਕੋਸ਼ ਨਾਲ ਜੁੜੇ ਹੋਏ ਸਨ ਯਾਨੀ ਦਿਲ ਦੇ ਖੱਬੇ ਹਿੱਸੇ ਦਾ ਵਿਕਾਸ ਨਹੀਂ ਹੋਇਆ ਸੀ ਅਤੇ ਇਹ ਬਿਮਾਰੀ ਉਸ ਨੂੰ ਜਨਮ ਤੋਂ ਹੀ ਸੀ।  

ਇਹ ਵੀ ਪੜ੍ਹੋ - ਮਹਾਰਾਸ਼ਟਰ: ਗੜ੍ਹਚਿਰੌਲੀ ਮੁਕਾਬਲੇ 'ਚ ਸੁਰੱਖਿਆ ਬਲਾਂ 26 ਨਕਸਲੀ ਕੀਤੇ ਢੇਰ, ਤਿੰਨ ਜਵਾਨ ਜਖ਼ਮੀ

ਕਾਰਡੀਓਲੋਜਿਸਟ ਅਨੁਪਮ ਦਾਸ ਨੇ ਦੱਸਿਆ ਕਿ ਇਸ ਦੇ ਲਈ ਮਰੀਜ਼ ਨੂੰ ਦੋ ਵਾਰ ਸਰਜਰੀ ਕਰਵਾਉਣੀ ਪਈ। ਪਹਿਲੀ ਸਰਜਰੀ 2014 ਵਿੱਚ ਦਿੱਲੀ ਏਮਜ਼ ਵਿੱਚ ਹੋਈ ਸੀ ਜਿੱਥੇ ਉਸਦੇ ਸਰੀਰ ਦੇ ਊਪਰੀ ਹਿੱਸੇ ਤੋਂ ਆਕਸੀਜਨ ਰਹਿਤ ਖੂਨ ਨੂੰ ਸਿੱਧੇ ਉਸਦੇ ਫੇਫੜਿਆਂ ਦੀ ਵੱਲ ਮੋੜ ਦਿੱਤਾ ਗਿਆ। ਦਾਸ ਨੇ ਦੱਸਿਆ ਕਿ ਇਹ ਪੂਰੀ ਪ੍ਰਕਿਰਿਆ ਧੜਕਦੇ ਹੋਏ ਦਿਲ 'ਤੇ ਕੀਤੀ ਗਈ। ਉਨ੍ਹਾਂ ਦੱਸਿਆ, ‘‘ਦੂਜੀ ਸਰਜਰੀ ਹੋਰ ਜ਼ਿਆਦਾ ਮੁਸ਼ਕਿਲ ਸੀ ਅਤੇ ਏਮਜ਼ ਜੋਧਪੁਰ ਵਿੱਚ ਸੀ.ਟੀ.ਵੀ.ਐੱਸ. (ਕਾਰਡੀਓਥੋਰੇਸਿਕ ਅਤੇ ਵੈਸਕੁਲਰ ਸਰਜਰੀ) ਟੀਮ ਨੇ ਕੀਤੀ। ਸ਼ਹਿਰੀ ਦੇ ਹੇਠਲੇ ਹਿੱਸੇ ਤੋਂ ਡੀਆਕਸੀਜਨ ਵਾਲੇ ਖੂਨ ਨੂੰ ਸੱਜੇ ਪਲਮਨਰੀ ਆਰਟਰੀ ਤੱਕ ਲਿਆਉਣ ਲਈ ਨਾੜੀ ਵਿਚਕਾਰ ਇੱਕ ਨਕਲੀ ਟਿਊਬ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਸਰਜਰੀ ਸਫਲ ਰਹੀ ਅਤੇ ਕੁੜੀ ਨੂੰ ਤੰਦਰੁਸਤ ਸਥਿਤੀ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਸਰਜਰੀ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਇਹ ਏਮਜ਼ ਜੋਧਪੁਰ ਵਿੱਚ ਸੀ.ਟੀ.ਵੀ.ਐੱਸ. ਵਿਭਾਗ ਵਿੱਚ ਰੀਡੋ ਸਰਜਰੀ ਦਾ ਪਹਿਲਾ ਮਾਮਲਾ ਹੈ। ਏਮਜ਼ ਜੋਧਪੁਰ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਛੇ ਮਹੀਨੇ ਤੋਂ 23 ਸਾਲ ਤੱਕ ਦੀ ਉਮਰ ਦੇ ਮਰੀਜ਼ਾਂ ਵਿੱਚ ਦਿਲ ਦੀ ਮੁਸ਼ਕਿਲ 15 ਸਰਜਰੀਆਂ ਕੀਤੀਆਂ ਹਨ। ਏਮਜ਼ ਜੋਧਪੁਰ ਦੇ ਨਿਦੇਸ਼ਕ ਸੰਜੀਵ ਮਿਸ਼ਰਾ ਨੇ ਦੱਸਿਆ ਕਿ ਸੰਸਥਾਨ ਦਾ ਕਾਰਡੀਓਵੈਸਕੁਲਰ ਵਿਭਾਗ ਪੱਛਮੀ ਰਾਜਸਥਾਨ ਵਿੱਚ ਜਮਾਂਦਰੂ ਕਾਰਡੀਅਕ ਸਰਜਰੀ ਲਈ ਇੱਕ ਯੋਗਤਾ ਕੇਂਦਰ ਸਥਾਪਤ ਕਰਨ ਦੀ ਪ੍ਰਕਿਰਿਆ ਵਿੱਚ ਹੈ ਜੋ ਅਜਿਹੇ ਮੁਸ਼ਕਿਲ ਸਰਜਰੀ ਨੂੰ ਚੰਗੇ ਨਤੀਜਿਆਂ ਦੇ ਨਾਲ ਅੰਜਾਮ ਦੇਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News