ਕੋਰੋਨਾ ਦੇ ਨਵੇਂ ਸਟਰੇਨ ਬਾਰੇ AIIMS ਡਾਇਰੈਕਟਰ ਰਣਦੀਪ ਗੁਲੇਰੀਆ ਨੇ ਜਾਣੋਂ ਕੀ ਕਿਹਾ

12/21/2020 11:31:30 PM

ਨਵੀਂ ਦਿੱਲੀ - ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟਰੇਨ ਪਾਇਆ ਗਿਆ ਹੈ। ਕੋਰੋਨਾ ਦਾ ਨਵਾਂ ਸਟਰੇਨ ਪਹਿਲੇ ਵਾਲੇ ਵਾਇਰਸ ਨਾਲੋਂ ਕਾਫ਼ੀ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਵਾਲਾ ਹੈ। ਇਸ ਵਜ੍ਹਾ ਨਾਲ ਸਾਰੇ ਦੇਸ਼ ਪ੍ਰੇਸ਼ਾਨ ਹੋ ਗਏ ਹਨ। ਭਾਰਤ ਸਮੇਤ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਕੁੱਝ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਇਸ ਦੌਰਾਨ ਇਸ ਵਾਇਰਸ ਨੂੰ ਲੈ ਕੇ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕੀਤੀ।
ਬੀਜੇਪੀ ਦੇ ਪ੍ਰਚਾਰ ‘ਚ ਫੋਟੋ ਵਾਲਾ ਕਿਸਾਨ ਨਿਕਲਿਆ ਅੰਦੋਲਨਕਾਰੀ, ਕਿਹਾ ਬਿਨ੍ਹਾਂ ਮਨਜ਼ੂਰੀ ਵਰਤੀ ਮੇਰੀ ਤਸਵੀਰ

ਗੱਲਬਾਤ ਦੇ ਦੌਰਾਨ ਉਨ੍ਹਾਂ ਕਿਹਾ ਕਿ ਬ੍ਰਿਟੇਨ ਨੇ ਕੋਰੋਨਾ ਵਾਇਰਸ ਦੇ ਨਵੇਂ ਮਿਉਟੇਸ਼ਨ ਨੂੰ ਆਬਜ਼ਰਵ ਕੀਤਾ ਹੈ। ਉਨ੍ਹਾਂ ਨੇ ਇਹ ਵੇਖਿਆ ਹੈ ਕਿ ਕੋਰੋਨਾ ਦਾ ਇਹ ਜਿਹੜਾ ਨਵਾਂ ਮਿਉਟੇਸ਼ਨ ਹੈ, ਜੋ ਲੰਡਨ ਅਤੇ ਸਾਉਥ ਬ੍ਰਿਟੇਨ ਵਿੱਚ ਪਾਇਆ ਗਿਆ ਹੈ, ਉਨ੍ਹਾਂ ਨੇ ਇਹ ਆਬਜ਼ਰਵ ਕੀਤਾ ਹੈ ਜਿੱਥੇ ਵੀ ਇਹ ਮਿਉਟੇਸ਼ਨ ਹੋਇਆ ਹੈ ਉੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਤਾਂ ਇਸ ਤੋਂ ਇਹ ਨਤੀਜਾ ਨਿਕਲਿਆ ਹੈ ਕਿ ਇਹ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਉੱਥੇ ਮਰੀਜ਼ਾਂ ਵਿੱਚ ਗੰਭੀਰਤਾ ਨਹੀਂ ਵਧੀ ਹੈ, ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਜ਼ਿਆਦਾ ਜਲਦੀ ਨਾਲ ਫੈਲਦਾ ਹੈ ਤਾਂ ਜਿੱਥੇ ਵੀ ਇਹ ਜਾਵੇਗਾ ਉੱਥੇ ਕੋਰੋਨਾ ਕੇਸ ਵੱਧ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਅਸੀਂ ਹੋਰ ਦੇਸ਼ਾਂ ਵਿੱਚ ਨਾ ਫੈਲਣ ਦੇਈਏ, ਇਸ ਲਈ ਕਈ ਦੇਸ਼ਾਂ ਨੇ ਯੂ.ਕੇ. ਦੀਆਂ ਆਪਣੀਆਂ ਉਡਾਣਾਂ ਨੂੰ ਬੰਦ ਕੀਤਾ ਹੈ ਅਤੇ ਜਿਹੜੇ ਵੀ ਲੋਕ ਉੱਥੋਂ ਆ ਰਹੇ ਹਨ, ਉਨ੍ਹਾਂ ਦੀ ਸਰਵਿਲਾਂਸ ਅਤੇ ਟੈਸਟਿੰਗ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਹੁਣ ਤੱਕ ਭਾਰਤ ਵਿੱਚ ਕੋਈ ਮਾਮਲਾ ਨਹੀਂ: ਗੁਲੇਰੀਆ
ਨਵੇਂ ਸਟਰੇਨ ਨੂੰ ਲੈ ਕੇ ਭਾਰਤ ਦੀ ਤਿਆਰੀ ਨਾਲ ਜੁੜੇ ਸਵਾਲ 'ਤੇ ਡਾਕਟਰ ਗੁਲੇਰੀਆ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਹੁਣ ਜੋ ਕੇਸ ਆ ਰਹੇ ਹਨ ਉਨ੍ਹਾਂ ਦੀ ਟੈਸਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਹੁਣੇ ਤੱਕ ਅਸੀਂ ਸਿਰਫ ਇਹ ਵੇਖ ਰਹੇ ਸੀ ਕਿ ਕੋਈ ਪਾਜ਼ੇਟਿਵ ਹੈ ਜਾਂ ਨਹੀਂ ਹੈ। ਹੁਣ ਸਾਨੂੰ ਕੁੱਝ ਹੱਦ ਤੱਕ ਵਾਇਰਸ ਦੀ ਜੈਨੇਟਿਕ ਸੀਕਵੈਂਸ ਦੇਖਣ ਦੀ ਵੀ ਜ਼ਰੂਰਤ ਪਵੇਗੀ। ਖਾਸਕਰ ਜਿਹੜੇ ਲੋਕ ਯੂ.ਕੇ. ਤੋਂ ਆ ਰਹੇ ਹਨ ਕਿ ਉਨ੍ਹਾਂ ਵਿੱਚ ਕਿਸੇ ਦੇ ਅੰਦਰ ਨਵੇਂ ਸਟਰੇਨ ਦਾ ਜੈਨੇਟਿਕ ਸੀਕਵੈਂਸ ਤਾਂ ਨਹੀਂ ਹੈ ਅਤੇ ਜੇਕਰ ਹੈ ਤਾਂ ਉਨ੍ਹਾਂ ਲੋਕਾਂ ਨੂੰ ਅਸੀਂ ਆਇਸੋਲੇਟ ਕਰੀਏ, ਉਨ੍ਹਾਂ ਲੋਕਾਂ ਦੀ ਸਰਵਿਲਾਂਸ ਜ਼ਿਆਦਾ ਕਰੀਏ, ਉਨ੍ਹਾਂ ਦੀ ਕਾਂਟੈਕਟ ਟ੍ਰੇਸਿੰਗ ਜ਼ਿਆਦਾ ਕਰੀਏ ਜਿਸ ਦੇ ਨਾਲ ਕਿ ਸਾਡੇ ਕੰਮਿਉਨਿਟੀ ਵਿੱਚ ਇਹ ਸਟਰੇਨ ਜ਼ਿਆਦਾ ਨਾ ਫੈਲੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News