ਇਨਸਾਨਾਂ ਵਾਂਗ ਕੁੱਤਿਆਂ ’ਚ ਵੀ ਫੈਲ ਰਹੀ ਹੈ ‘ਏਡਜ਼’ ਦੀ ਬੀਮਾਰੀ

09/17/2020 5:50:30 PM

ਹਿਸਾਰ— ਏਡਜ਼ ਵਰਗੀ ਗੰਭੀਰ ਬੀਮਾਰੀ ਇਨਸਾਨਾਂ ਨੂੰ ਪ੍ਰਭਾਵਿਤ ਕਰਦੀ ਆਈ ਹੈ। ਹੁਣ ਭਾਰਤ ਦੇਸ਼ ਦੇ ਕੁੱਤਿਆਂ ਵਿਚ ਵੀ ਏਡਜ਼ ਦੀ ਬੀਮਾਰੀ ਫੈਲ ਰਹੀ ਹੈ। ਜੇਕਰ ਕੁੱਤਿਆਂ ਦੀ ਏਡਜ਼ ਦੀ ਬੀਮਾਰੀ ਦਾ ਇਲਾਜ 3 ਦਿਨਾਂ ਤੱਕ ਨਹੀਂ ਹੁੰਦਾ ਹੈ ਤਾਂ ਮੌਤ ਨਿਸ਼ਚਿਤ ਹੈ। ਹਿਸਾਰ ਦੇ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਦੇ ਲੁਵਾਸ ਦੇ ਜੀਵ ਵਿਗਿਆਨ ਦੇ ਵਿਗਿਆਨਕਾਂ ਨੇ ਦੇਖਿਆ ਹੈ ਕਿ ਕੁੱਤੇ ਵੀ ਏਡਜ਼ ਪਾਜ਼ੇਟਿਵ ਪਾਏ ਗਏ ਹਨ। ਯੂਨੀਵਰਸਿਟੀ ਦੇ ਪਰਜੀਵੀ ਵਿਗਿਆਨ ਮਹਿਕਮੇ ਦੇ ਪ੍ਰਧਾਨ ਡਾ. ਸੁਖਦੀਪ ਵੋਹਰਾ ਅਤੇ ਡਾ. ਅਨਿਲ ਨਹਿਰਾ ਨੇ ਲੰਬੀ ਰਿਸਰਚ ਤੋਂ ਬਾਅਦ ਦੇਖਿਆ ਕਿ ਏਡਜ਼ ਅਰਲੀਚੀਆ ਨਾਮੀ ਪਰਜੀਵੀ ਕਾਰਨ ਹੁੰਦੀ ਹੈ। ਇਹ ਚਿਚੜ ਤੋਂ ਖੂਨ ’ਚ ਫੈਲਦਾ ਹੈ ਅਤੇ ਜਿਸ ਨਾਲ ਬੀਮਾਰੀ ਆਪਣਾ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਭਰ ’ਚ ਕੁੱਤਿਆਂ ਦੀ ਕੁੱਲ ਗਿਣਤੀ 90 ਕਰੋੜ ਹੈ। 

ਭਾਰਤ ’ਚ ਇਸ ਸਮੇਂ ਕੁੱਤਿਆਂ ਦੀ ਗਿਣਤੀ 195 ਲੱਖ ਅਤੇ ਹਰਿਆਣਾ ’ਚ ਵੀ ਕਰੀਬ 19 ਲੱਖ ਕੁੱਤਿਆਂ ਦੀ ਗਿਣਤੀ ਹੈ। ਵਿਗਿਆਨਕਾਂ ਮੁਤਾਬਕ ਵਿਦੇਸ਼ੀ ਨਸਲ ਦੇ ਕੁੱਤਿਆਂ ’ਚ ਏਡਜ਼ ਦੀ ਬੀਮਾਰੀ ਜ਼ਿਆਦਾ ਫੈਲ ਰਹੀ ਹੈ ਅਤੇ ਭਾਰਤ ਦੇ ਕੁੱਤਿਆਂ ’ਚ ਇਹ ਬੀਮਾਰੀ ਜ਼ਿਆਦਾ ਫੈਲ ਰਹੀ ਹੈ। ਜ਼ਿਆਦਾ ਗਰਮੀ ਹੋਣ ਕਾਰਨ ਇਹ ਬੀਮਾਰੀ ਕੁੱਤਿਆਂ ’ਚ ਦੇਖੀ ਗਈ ਹੈ। ਸਾਊਥ ਅਫਰੀਕਾ ਵਿਚ ਇਹ ਬੀਮਾਰੀ ਕੁੱਤਿਆਂ ’ਚ ਜ਼ਿਆਦਾ ਹੈ ਅਤੇ ਹੁਣ ਅਮਰੀਕਾ ਅਤੇ ਭਾਰਤ ’ਚ ਲਗਾਤਾਰ ਫੈਲ ਰਹੀ ਹੈ। 

ਇਹ ਹੋ ਸਕਦੇ ਹਨ ਲੱਛਣ—
ਵਿਗਿਆਨਕਾਂ ਮੁਤਾਬਕ ਕੁੱਤੇ ਨੂੰ ਬੁਖਾਰ, ਖਾਣਾ-ਪੀਣਾ ਘੱਟ ਕਰ ਦੇਣਾ, ਨਜ਼ਰ ਕਮਜ਼ੋਰ ਹੋਣਾ, ਕੁੱਤੇ ਦਾ ਵਜ਼ਨ ਘੱਟ ਹੋਣਾ, ਢਿੱਡ ਦੇ ਹੇਠਾਂ ਸੋਜ ਆਉਣਾ, ਨੱਕ ’ਚੋਂ ਖੂਨ ਨਿਕਲਣਾ ਆਦਿ ਕੁੱਤਿਆਂ ਵਿਚ ਏਡਜ਼ ਦੀ ਬੀਮਾਰੀ ਦੇ ਕਾਰਨ ਹਨ। ਇਸ ਦੇ ਬਚਾਅ ਲਈ ਡਿਕਸੀਸਾਇਕਲੀਨ ਦਵਾਈ  21 ਦਿਨ ਦੇਣੀ ਚਾਹੀਦੀ ਹੈ। ਇਸ ਬੀਮਾਰੀ ਦੌਰਾਨ 21 ਦਿਨ ਦੇ ਵਿਚ-ਵਿਚ 2-3 ਵਾਰ ਵੈਟਰਨਰੀ ਤੌਰ ’ਤੇ ਜਾਂਚ ਕਰਾਉਣੀ ਚਾਹੀਦੀ ਹੈ, ਇਸ ਤਰ੍ਹਾਂ ਕੁੱਤਿਆਂ ਨੂੰ ਬਚਾਇਆ ਜਾ ਸਕਦਾ ਹੈ।

ਵਿਦੇਸ਼ੀ ਨਸਲ ਦੇ ਕੁੱਤਿਆਂ ’ਚ ਜ਼ਿਆਦਾ ਫੈਲਦੀ ਹੈ ਏਡਜ਼—
ਵਿਗਿਆਨਕਾਂ ਮੁਤਾਬਕ ਵਿਦੇਸ਼ੀ ਨਸਲ ਦੇ ਕੁੱਤਿਆਂ ਵਿਚ ਏਡਜ਼ ਜ਼ਿਆਦਾ ਫੈਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਦੇ ਇਕ ਹਜ਼ਾਰ ਕੁੱਤਿਆਂ ਦੀ ਜਾਂਚ ਕੀਤੀ ਗਈ ਸੀ। ਜਿਸ ਵਿਚ ਪਤਾ ਲੱਗਾ ਕਿ ਕੁੱਤਿਆਂ ’ਚ ਏਡਜ਼ ਦੀ ਬੀਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ, ਜਿਸ ਦਾ ਬਚਾਅ ਕਰਨਾ ਬੇਹੱਦ ਜ਼ਰੂਰੀ ਹੈ। ਰਿਸਰਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਰਲੀਚੀਆ ਕੈਨਿਸ ਨਾਮ ਦੇ ਪਰਜੀਵੀ ਕਾਰਨ ਕੁੱਤੇ ਏਡਜ਼ ਦੀ ਲਪੇਟ ਵਿਚ ਆ ਰਹੇ ਹਨ। ਜੇਕਰ ਸਮੇਂ ’ਤੇ ਇਲਾਜ ਕੀਤਾ ਜਾਵੇ ਤਾਂ ਕੁੱਤਿਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੁੱਤਿਆਂ ਦੀ ਜਾਂਚ ਲਈ ਖੂਨ ਦਾ ਸੈਂਪਲ ਲਿਆ ਜਾਂਦਾ ਹੈ। ਸੈਂਪਲ ਲੈਣ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਰਿਪੋਰਟ ਆ ਜਾਂਦੀ ਹੈ। ਹਾਲਾਂਕਿ ਬਾਅਦ ’ਚ ਪੀ. ਸੀ. ਆਰ. ਮਸ਼ੀਨ ਨਾਲ ਵੀ ਜਾਂਚ ਕੀਤੀ ਜਾਂਦੀ ਹੈ। ਇਸ ਦਾ ਨਤੀਜਾ ਆਉਣ ’ਚ 3 ਤੋਂ 4 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਪੀ. ਸੀ. ਆਰ. ਮਸ਼ੀਨ ਨਾਲ ਹੋਣ ਵਾਲੀ ਜਾਂਚ ਤੋਂ ਬਾਅਦ ਹੀ ਪਾਜ਼ੇਟਿਵ ਜਾਂ ਨੈਗੇਟਿਵ ਦੀ ਰਿਪੋਰਟ ਆਉਂਦੀ ਹੈ।


Tanu

Content Editor

Related News