ਹੁਣ Sleeping Pattern ਖੋਲ੍ਹੇਗਾ ਤੁਹਾਡੀ ਸਿਹਤ ਦੇ ਰਾਜ਼ ! AI ਮਾਡਲ ਦੱਸੇਗਾ ਤੁਹਾਡੀਆਂ ਬੀਮਾਰੀਆਂ ਦੀ ਜਾਣਕਾਰੀ
Wednesday, Jan 07, 2026 - 04:43 PM (IST)
ਨਵੀਂ ਦਿੱਲੀ/ਕੈਲੀਫੋਰਨੀਆ- ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਕ੍ਰਾਂਤੀਕਾਰੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਮਾਡਲ ਤਿਆਰ ਕੀਤਾ ਹੈ, ਜੋ ਨੀਂਦ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ 100 ਤੋਂ ਵੱਧ ਸਿਹਤ ਸਥਿਤੀਆਂ ਦੇ ਖਤਰੇ ਦਾ ਪਹਿਲਾਂ ਹੀ ਪਤਾ ਲਗਾ ਸਕਦਾ ਹੈ। 'ਸਲੀਪਐਫਐਮ' (SleepFM) ਨਾਮ ਦੇ ਇਸ ਮਾਡਲ ਨੂੰ 65,000 ਲੋਕਾਂ ਦੇ ਲਗਭਗ 6 ਲੱਖ ਘੰਟਿਆਂ ਦੀ ਨੀਂਦ ਦੇ ਅੰਕੜਿਆਂ 'ਤੇ ਸਿਖਲਾਈ ਦਿੱਤੀ ਗਈ ਹੈ।
ਕਿਵੇਂ ਕੰਮ ਕਰਦਾ ਹੈ ਇਹ ਮਾਡਲ?
'ਨੇਚਰ ਮੈਡੀਸਨ' ਨਾਮਕ ਪੱਤਰਿਕਾ 'ਚ ਪ੍ਰਕਾਸ਼ਿਤ ਇਸ ਖੋਜ ਮੁਤਾਬਕ, ਇਹ ਪ੍ਰਣਾਲੀ ਨੀਂਦ ਦੌਰਾਨ ਸਰੀਰ 'ਚ ਹੋਣ ਵਾਲੀਆਂ ਤਬਦੀਲੀਆਂ ਨੂੰ ਰਿਕਾਰਡ ਕਰਦੀ ਹੈ। ਸਟੈਨਫੋਰਡ ਦੇ ਪ੍ਰੋਫੈਸਰ ਇਮੈਨੁਅਲ ਮਿਗਨੋਟ ਅਨੁਸਾਰ, ਨੀਂਦ ਦਾ ਅਧਿਐਨ ਕਰਦੇ ਸਮੇਂ ਕਈ ਤਰ੍ਹਾਂ ਦੇ ਸਿਗਨਲ ਰਿਕਾਰਡ ਕੀਤੇ ਜਾਂਦੇ ਹਨ, ਜੋ ਇਕ ਵਿਅਕਤੀ ਦੀ ਸਰੀਰਕ ਸਥਿਤੀ ਬਾਰੇ ਬਹੁਤ ਸਾਰਾ ਡਾਟਾ ਪ੍ਰਦਾਨ ਕਰਦੇ ਹਨ। ਇਹ ਮਾਡਲ 130 ਬੀਮਾਰੀਆਂ ਦਾ ਸਹੀ ਅੰਦਾਜ਼ਾ ਲਗਾਉਣ 'ਚ ਸਮਰੱਥ ਪਾਇਆ ਗਿਆ ਹੈ।
ਇਨ੍ਹਾਂ ਗੰਭੀਰ ਬੀਮਾਰੀਆਂ ਦੀ ਕਰੇਗਾ ਪਛਾਣ
ਖੋਜਕਰਤਾਵਾਂ ਨੇ ਦੱਸਿਆ ਕਿ ਇਹ AI ਪ੍ਰਣਾਲੀ ਖਾਸ ਤੌਰ 'ਤੇ ਹੇਠ ਲਿਖੀਆਂ ਸਥਿਤੀਆਂ ਲਈ ਬਹੁਤ ਪ੍ਰਭਾਵਸ਼ਾਲੀ ਸਿੱਧ ਹੋਈ ਹੈ:
- ਕੈਂਸਰ
- ਮਾਨਸਿਕ ਵਿਕਾਰ (Mental Disorders)
- ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ
- ਦਿਲ ਅਤੇ ਖੂਨ ਦੇ ਗੇੜ ਨਾਲ ਸਬੰਧਤ ਬੀਮਾਰੀਆਂ (Circulatory Diseases)
ਤਕਨੀਕੀ ਵਿਸ਼ੇਸ਼ਤਾਵਾਂ
ਇਹ ਮਾਡਲ 'ਪੋਲੀਸੋਮਨੋਗ੍ਰਾਫੀ' (Polysomnography) ਤਕਨੀਕ ਦੀ ਵਰਤੋਂ ਕਰਦਾ ਹੈ, ਜਿਸ ਨੂੰ ਨੀਂਦ ਦੇ ਅਧਿਐਨ 'ਚ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਹ ਸੈਂਸਰਾਂ ਰਾਹੀਂ ਦਿਮਾਗ ਦੀ ਬਿਜਲਈ ਗਤੀਵਿਧੀ (EEG), ਦਿਲ ਦੀ ਧੜਕਣ (ECG), ਮਾਸਪੇਸ਼ੀਆਂ ਦੀ ਹਰਕਤ (EMG), ਸਾਹ ਲੈਣ ਦੀ ਪ੍ਰਕਿਰਿਆ ਅਤੇ ਅੱਖਾਂ ਦੀਆਂ ਹਰਕਤਾਂ ਨੂੰ ਰਿਕਾਰਡ ਕਰਦਾ ਹੈ। ਸ਼ੁਰੂਆਤ 'ਚ ਇਸ ਦੀ ਵਰਤੋਂ ਸਿਰਫ ਨੀਂਦ ਦੇ ਪੜਾਵਾਂ ਅਤੇ 'ਸਲੀਪ ਐਪਨੀਆ' ਵਰਗੀਆਂ ਸਮੱਸਿਆਵਾਂ ਦੀ ਗੰਭੀਰਤਾ ਨੂੰ ਮਾਪਣ ਲਈ ਕੀਤੀ ਗਈ ਸੀ, ਪਰ ਹੁਣ ਇਹ ਭਵਿੱਖ ਵਿੱਚ ਹੋਣ ਵਾਲੀਆਂ ਬੀਮਾਰੀਆਂ ਦੀ ਭਵਿੱਖਬਾਣੀ ਕਰਨ ਦੇ ਯੋਗ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
