ਗੁਜਰਾਤ:ਬੱਚਾ ਚੋਰੀ ਦੇ ਸ਼ੱਕ ''ਚ ਭੀੜ ਨੇ 4 ਔਰਤਾਂ ਨਾਲ ਕੀਤੀ ਕੁੱਟਮਾਰ, 1 ਦੀ ਮੌਤ
Wednesday, Jun 27, 2018 - 11:57 AM (IST)

ਅਹਿਮਦਾਬਾਦ— ਅਹਿਮਦਾਬਾਦ ਦੇ ਵਾਡਜ 'ਚ ਚਾਰ ਔਰਤਾਂ ਦੀ ਸ਼ਰੇਆਮ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭੀੜ ਨੇ ਔਰਤਾਂ 'ਤੇ ਬੱਚਾ ਚੋਰੀ ਦਾ ਦੋਸ਼ ਲਗਾ ਕੇ ਉਨ੍ਹਾਂ ਨਾਲ ਅੱਤਿਆਚਾਰ ਕੀਤਾ। ਔਰਤਾਂ ਕੋਲ ਉਸ ਸਮੇਂ ਕੋਈ ਵੀ ਬੱਚਾ ਨਹੀਂ ਸੀ। ਕੁਝ ਦਿਨਾਂ ਤੋਂ ਗੁਜਰਾਤ ਦੇ ਕੁਝ ਇਲਾਕਿਆਂ 'ਚ ਸੋਸ਼ਲ ਮੀਡੀਆ 'ਤੇ ਬੱਚਾ ਚੋਰੀ ਗੈਂਗ ਦੀ ਅਫਵਾਹ ਵਾਇਰਲ ਹੋ ਰਹੀ ਹੈ, ਜਿਸ ਕਾਰਨ ਔਰਤਾਂ 'ਤੇ ਬੱਚਾ ਚੋਰੀ ਦਾ ਸ਼ੱਕ ਪ੍ਰਗਟ ਕਰਦੇ ਹੋਏ ਇੰਨਾ ਮਾਰਿਆ ਕਿ ਉਨ੍ਹਾਂ 'ਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਤਿੰਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਇਸੀ ਤਰ੍ਹਾਂ ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ ਹਨ।