26/11 ''ਚ ਬਹਾਦਰੀ ਦਿਖਾਉਣ ਵਾਲਾ ਜਵਾਨ ਕਸ਼ਮੀਰ ਹਮਲੇ ''ਚ ਹੋਇਆ ਸ਼ਹੀਦ (ਤਸਵੀਰਾਂ)

02/14/2017 10:04:11 AM

ਅਹਿਮਦਾਬਾਦ— ਐਤਵਾਰ ਨੂੰ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਚਾਰੀਪੋਰਾ ਦੇ ਇਕ ਘਰ ''ਚ ਅੱਤਵਾਦੀ ਲੁਕੇ ਸਨ। ਸਵੇਰ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਮੁਕਾਬਲਾ ਚੱਲ ਰਿਹਾ ਸੀ। ਇਸ ਦੌਰਾਨ ਅਹਿਮਦਾਬਾਦ ਦੇ ਗੋਪਾਲ ਸਿੰਘ ਭਦੌਰੀਆ ਸਮੇਤ ਰਾਸ਼ਟਰੀ ਰਾਈਫਲਜ਼ ਦੇ 2 ਜਵਾਨ ਸ਼ਹੀਦ ਹੋ ਗਏ। ਸ਼ਹੀਦ ਗੋਪਾਲ ਸਿੰਘ ਭਦੌਰੀਆ ਸ਼ਹਿਰ ''ਚ ਬਾਪੂਨਗਰ ਹੀਰਾਵਾੜੀ ''ਚ ਸਥਿਤ ਮਾਂ ਸ਼ਕਤੀ ਸੋਸਾਇਟੀ ''ਚ ਰਹਿੰਦੇ ਸਨ। ਮੁੰਬਈ ਦੇ ਤਾਜ ਹੋਟਲ ''ਚ ਹੋਏ ਅੱਤਵਾਦੀ ਹਮਲੇ ਦੌਰਾਨ ਭਦੌਰੀਆ ਨੇ ਬਹਾਦਰੀ ਦਿਖਾਉਂਦੇ ਹੋਏ ਅੱਤਵਾਦੀਆਂ ਨੂੰ ਮਾਰ ਸੁੱਟਣ ''ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਕ ਫੌਜੀ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਮੈਡਲ ਵੀ ਦਿੱਤਾ ਗਿਆ ਸੀ। ਸ਼ਹੀਦ ਦੇ ਪਿਤਾ ਮੁਨੀਮ ਸਿੰਘ ਭਦੌਰੀਆ ਨੂੰ ਬੇਟੇ ਦੀ ਸ਼ਹਾਦਤ ''ਤੇ ਮਾਣ ਹੈ।
ਸ਼ਹੀਦ ਦੇ ਪਿਤਾ ਮੁਨੀਮ ਸਿੰਘ ਨੇ ਇਕ ਅਖਬਾਰ ਨੂੰ ਦੱਸਿਆ ਕਿ ਜਦੋਂ ਮੈਨੂੰ ਗੋਪਾਲ ਦੀ ਸ਼ਹਾਦਤ ਦੀ ਖਬਰ ਮਿਲੀ ਤਾਂ ਮੈਂ ਖਾਮੋਸ਼ ਹੋ ਗਿਆ ਸੀ, ਮੂੰਹ ਤੋਂ ਸ਼ਬਦ ਹੀ ਨਹੀਂ ਨਿਕਲ ਰਹੇ ਸਨ। ਸਾਹਮਣੇ ਤੋਂ ਖਬਰ ਦੇਣ ਵਾਲੇ ਜੈਹਿੰਦ ਕਿਹਾ, ਉਦੋਂ ਮੇਰੇ ਮੂੰਹ ''ਚੋਂ ਜੈਹਿੰਦ ਦੀ ਸਿਵਾਏ ਕੋਈ ਸ਼ਬਦ ਨਹੀਂ ਨਿਕਲ ਸਕਿਆ। ਉਨ੍ਹਾਂ ਨੇ ਦੱਸਿਆ ਕਿ 30 ਜਨਵਰੀ ਨੂੰ ਹੀ ਉਹ ਛੁੱਟੀਆਂ ਮਨਾ ਕੇ ਆਇਆ ਸੀ। ਜਾਂਦੇ ਸਮੇਂ ਉਸ ਨੇ ਕਹਿ ਦਿੱਤਾ ਸੀ ਕਿ ਮੈਨੂੰ ਬਾਹਰ ਛੱਡਣ ਨਾ ਆਉਣ। ਮੈਂ ਤਾਂ ਦੇਸ਼ ਲਈ ਹਾਂ, ਮੇਰਾ ਮੋਹ ਛੱਡ ਦਿਓ। ਉਸ ਨੂੰ ਕਿਸੇ ਵੀ ਤਰ੍ਹਾਂ ਦੀ ਆਦਤ ਨਹੀਂ ਸੀ।
ਸ਼ਹੀਦ ਗੋਪਾਲ ਸਿੰਘ ਨੇ ਨਿਰਮਾ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਅਧੂਰੀ ਛੱਡ ਦਿੱਤੀ ਸੀ। ਪਰਿਵਾਰ ਦੇ ਚਾਰ ਮੈਂਬਰ ਫੌਜ ''ਚ ਹਨ। ਮੈਡੀਕਲ ''ਚ ਦਾਖਲਾ ਨਾ ਮਿਲਣ ''ਤੇ ਪੜ੍ਹਾਈ ਤੋਂ ਉਸ ਦੀ ਦਿਲਚਸਪੀ ਖਤਮ ਹੋ ਗਈ ਸੀ। ਆਖਰ ਉਸ ਨੇ ਫੌਜ ''ਚ ਜਾਣ ਦਾ ਫੈਸਲਾ ਲਿਆ। ਜਦੋਂ ਆਪਣਾ ਫੈਸਲਾ ਉਸ ਨੇ ਮਾਂ ਨੂੰ ਸੁਣਾਇਆ ਤਾਂ ਮਾਂ ਨੇ ਕਿਹਾ ਕਿ ਤੂੰ ਗੁਜਰਾਤੀ ਸੰਸਕ੍ਰਿਤੀ ''ਚ ਪੜ੍ਹਿਆ-ਲਿਖਿਆ ਹੈ, ਤੂੰ ਫੌਜ ਦੀ ਪ੍ਰੀਖਿਆ ਕੋਲ ਨਹੀਂ ਕਰ ਸਕੇਗਾ ਪਰ ਆਪਣੇ ਦ੍ਰਿੜ ਮਨੋਬਲ ਤੋਂ ਉਸ ਨੇ ਮਾਂ ਦੀ ਗੱਲ ਨੂੰ ਝੂਠਾ ਸਾਬਤ ਕਰ ਦਿੱਤਾ। ਮੁੰਬਈ ''ਚ ਹੋਏ ਹਮਲੇ ''ਚ ਉਸ ਨੇ ਜੋ ਬਹਾਦਰੀ ਦਿਖਾਈ, ਉਸ ਤੋਂ ਉਸ ਨੂੰ ਮੈਡਲ ਵੀ ਮਿਲਿਆ ਸੀ। ਉਸ ਦਾ ਛੋਟਾ ਭਰਾ ਹੋਮ ਗਾਰਡ ''ਚ ਹੈ, ਦੂਜਾ ਇੰਦੌਰ ''ਚ ਸਿਵਲ ਇੰਜੀਨੀਅਰ ਹੈ।


Disha

News Editor

Related News