ਅਹਿਮਦਾਬਾਦ ਰੇਲਵੇ ਸਟੇਸ਼ਨ ''ਤੇ ਲਾਈ ਗਈ ''ਟਚ ਫਰੀ'' ਸੈਨੇਟਾਈਜ਼ਰ ਮਸ਼ੀਨ

06/15/2020 1:09:41 PM

ਅਹਿਮਦਾਬਾਦ (ਵਾਰਤਾ)— ਕੋਰੋਨਾ ਦਾ ਦੌਰ ਹੈ ਅਤੇ ਹਰ ਚੀਜ਼ ਨੂੰ ਹੱਥ ਲਾਉਣ ਤੋਂ ਪਹਿਲਾਂ ਉਸ ਦਾ ਸੈਨੇਟਾਈਜ਼ ਹੋਣਾ ਲਾਜ਼ਮੀ ਹੈ, ਕਿਉਂਕਿ ਵਾਇਰਸ ਕਈ ਚੀਜ਼ਾਂ 'ਤੇ ਕਈ ਘੰਟੇ ਅਤੇ ਕਈ ਦਿਨਾਂ ਤੱਕ ਜ਼ਿੰਦਾ ਰਹਿੰਦਾ ਹੈ। ਇਸ ਲਈ ਲੋਕਾਂ ਨੂੰ ਵਾਰ-ਵਾਰ ਸੁਚੇਤ ਵੀ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਜ਼ਰੂਰ ਧੋਵੋ ਜਾਂ ਸੈਨੇਟਾਈਜ਼ ਕਰੋ। ਕੋਰੋਨਾ ਵਾਇਰਸ ਨੂੰ ਰੋਕਣ ਲਈ ਰੇਲਵੇ ਵੀ ਹਰ ਕਾਰਗਰ ਕਦਮ ਚੁੱਕ ਰਿਹਾ ਹੈ। ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਟਚ ਫਰੀ ਸੈਂਸਰ ਸੰਚਾਲਿਤ ਯਾਤਰੀ ਸਾਮਾਨ ਸੈਨੇਟਾਈਜ਼ਰ ਮਸ਼ੀਨ ਲਾਈ ਹੈ। 

ਬੋਰਡ ਰੇਲ ਮੈਨੇਜਰ ਦੀਪਕ ਕੁਮਾਰ ਝਾਅ ਨੇ ਸੋਮਵਾਰ ਨੂੰ ਦੱਸਿਆ ਕਿ ਮੌਜੂਦਾ ਮਾਹੌਲ ਵਿਚ ਹਰ ਦਿਨ ਮਾਲਗੱਡੀਆਂ ਸਮੇਤ 8 ਗੱਡੀਆਂ ਅਹਿਮਦਾਬਾਦ ਸਟੇਸ਼ਨ ਤੋਂ ਚਲਾਈਆਂ ਜਾ ਰਹੀਆਂ ਹਨ, ਜਿਸ ਲਈ ਲੱਗਭਗ 500 ਤੋਂ ਵਧੇਰੇ ਰੇਲ ਕਾਮੇ ਦਿਨ ਦੇ ਦੌਰਾਨ ਸਟੇਸ਼ਨ 'ਤੇ ਕੰਮ ਕਰਦੇ ਹਨ ਅਤੇ ਕਰੀਬ 10 ਤੋਂ 15 ਹਜ਼ਾਰ ਯਾਤਰੀਆਂ ਦਾ ਸਟੇਸ਼ਨ 'ਤੇ ਰੋਜ਼ਾਨਾ ਆਉਣਾ-ਜਾਣਾ ਲੱਗਾ ਰਹਿੰਦਾ ਹੈ।

ਝਾਅ ਨੇ ਦੱਸਿਆ ਕਿ ਅਨਲਾਕ-1 ਤਹਿਤ ਕੁਝ ਚੁਨਿੰਦਾ ਨਿਯਮਿਤ ਟਰੇਨਾਂ ਅਤੇ ਵਿਸ਼ੇਸ਼ ਟਰੇਨਾਂ ਦੀ ਸ਼ੁਰੂਆਤ ਨਾਲ ਯਾਤਰੀਆਂ ਦੇ ਸਾਮਾਨ ਦੀ ਸਫਾਈ ਇਕ ਵੱਡੀ ਸਮੱਸਿਆ ਸੀ, ਕਿਉਂਕਿ ਇਸ ਵਿਚ ਲੱਗਭਗ 15 ਕਿਲੋਗ੍ਰਾਮ ਵਜ਼ਨ ਵਾਲੇ ਬੈਕਪੈਕ ਪੰਪ ਨਾਲ 3 ਤੋਂ 4 ਸਫਾਈ ਕਾਮੇ ਮੈਨੂਅਲ ਰੂਪ ਨਾਲ ਹਿੱਸਾ ਲੈ ਰਹੇ ਸਨ। ਇਸ ਲਈ ਇਕ ਟਚ ਫਰੀ ਸੈਂਸਰ ਸੰਚਾਲਿਤ ਯਾਤਰੀ ਸਾਮਾਨ ਸੈਨੇਟਾਈਜ਼ਿੰਗ ਮਸ਼ੀਨ ਬਾਰੇ ਅਤੇ ਡਿਜ਼ਾਈਨ ਪੱਛਮੀ ਰੇਲਵੇ ਦੇ ਅਹਿਮਦਾਬਾਦ ਡਿਵੀਜ਼ਨ ਦੇ ਸੰਬੰਧਤ ਮਹਿਕਮਿਆਂ ਵਲੋਂ ਤਿਆਰ ਕੀਤੀ ਗਈ ਅਤੇ ਉਸ ਮੁਤਾਬਕ ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਇਸ ਨੂੰ ਸਥਾਪਤ ਕੀਤਾ ਗਿਆ ਹੈ। ਇਸ ਨਾਲ ਸਟੇਸ਼ਨ ਦੀ ਸਫਾਈ ਦੇ ਕੰਮ ਲਈ 3 ਤੋਂ 4 ਸਫਾਈ ਕਾਮਿਆਂ ਦੀ ਬੱਚਤ ਹੋਈ ਹੈ।


Tanu

Content Editor

Related News