ਹੈਦਰਾਬਾਦ ''ਚ ਚੋਰਾਂ ਦਾ ਕਾਂਡ ; ਸ਼ੋਅਰੂਮ ''ਚੋਂ 1.4 ਕਿੱਲੋ ਸੋਨੇ ਦੇ ਗਹਿਣੇ ਕੀਤੇ ਚੋਰੀ
Tuesday, Oct 06, 2026 - 11:11 AM (IST)
ਨੈਸ਼ਨਲ ਡੈਸਕ- ਤੇਲੰਗਾਨਾ ਦੇ ਹੈਦਰਾਬਾਦ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਨੂੰ ਗਹਿਣਿਆਂ ਦੇ ਇਕ ਸ਼ੋਅਰੂਮ ਤੋਂ ਕਰੀਬ 1.4 ਕਿਲੋਗ੍ਰਾਮ ਹੀਰੇ ਜੜੇ ਸੋਨੇ ਦੇ ਗਹਿਣੇ ਕਥਿਤ ਤੌਰ ’ਤੇ ਚੋਰੀ ਹੋ ਗਏ। ਪੁਲਸ ਮੁਤਾਬਕ, ਚੋਰੀ ਦੀ ਇਹ ਘਟਨਾ ਤੜਕੇ ਵਾਪਰੀ।
ਪੁਲਸ ਨੇ ਦੱਸਿਆ ਕਿ ਚੋਰ ਸ਼ਟਰ ਚੁੱਕ ਕੇ ਦੁਕਾਨ ਵਿਚ ਵੜੇ। ਇਹ ਇਲਾਕਾ ਮੇਡੀਪੱਲੀ ਥਾਣਾ ਖੇਤਰ ਵਿਚ ਆਉਂਦਾ ਹੈ ਅਤੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਵਿਚ ਇਕ ਗਿਰੋਹ ਦੇ ਘੱਟੋ-ਘੱਟ 7 ਵਿਅਕਤੀ ਸ਼ਾਮਲ ਸਨ ਅਤੇ ਮਾਮਲੇ ਦਾ ਪਤਾ ਲਗਾਉਣ ਲਈ 5 ਟੀਮਾਂ ਗਠਿਤ ਕੀਤੀਆਂ ਗਈਆਂ ਹਨ।
