ਭਾਰਤੀ ਮੂਲ ਦੀ ਵਿਦਿਆਰਥਣ ਬਣੀ ''ਮਿਸ ਇੰਡੀਆ ਵਰਲਡਵਾਈਡ 2026''

Tuesday, Oct 06, 2026 - 11:32 AM (IST)

ਭਾਰਤੀ ਮੂਲ ਦੀ ਵਿਦਿਆਰਥਣ ਬਣੀ ''ਮਿਸ ਇੰਡੀਆ ਵਰਲਡਵਾਈਡ 2026''

ਪੋਰਟ ਆਫ ਸਪੇਨ (ਤ੍ਰਿਨੀਦਾਦ) (ਆਈਏਐਨਐਸ): ਤ੍ਰਿਨੀਦਾਦ ਅਤੇ ਟੋਬੈਗੋ ਦੀ ਨੁਮਾਇੰਦਗੀ ਕਰਨ ਵਾਲੀ 19 ਸਾਲਾ ਲਾਅ ਵਿਦਿਆਰਥਣ ਹੇਲੀ ਪਾਈਸਾਡੀ  ਨੇ ਭਾਰਤੀ ਮੂਲ ਦੀਆਂ ਔਰਤਾਂ ਲਈ ਆਯੋਜਿਤ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਦੇ 33ਵੇਂ ਸੰਸਕਰਣ ਵਿੱਚ 'ਮਿਸ ਇੰਡੀਆ ਵਰਲਡਵਾਈਡ 2026' ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਤ੍ਰਿਨੀਦਾਦ ਅਤੇ ਟੋਬੈਗੋ ਦੇ ਨੈਸ਼ਨਲ ਅਕੈਡਮੀ ਫਾਰ ਦ ਪਰਫਾਰਮਿੰਗ ਆਰਟਸ (NAPA) ਵਿਖੇ ਆਯੋਜਿਤ ਸਮਾਗਮ ਦੌਰਾਨ 'ਵਰਲਡਵਾਈਡ ਪੇਜੈਂਟਸ' ਦੀ ਸਹਿ-ਚੇਅਰਪਰਸਨ ਨੀਲਮ ਸਰਨ ਨੇ ਹੇਲੀ ਪਾਈਸਾਡੀ ਦੇ ਸਿਰ 'ਤੇ ਤਾਜ ਸਜਾਇਆ।

ਇਸ ਸਮਾਗਮ ਦੌਰਾਨ ਦੋ ਹੋਰ ਪ੍ਰਮੁੱਖ ਖਿਤਾਬ ਵੀ ਦਿੱਤੇ ਗਏ। ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਡਾ. ਸ਼੍ਰੀਦੇਵੀ ਮੰਗੀਨਾਨੀ  ਨੇ 'ਮਿਸਜ਼ ਇੰਡੀਆ ਵਰਲਡਵਾਈਡ 2026' ਦਾ ਤਾਜ ਜਿੱਤਿਆ। ਜਦੋਂ ਕਿ ਨੀਦਰਲੈਂਡਜ਼ ਦੀ ਲੂਨਾ ਜੈਰਾਮ ਨੇ 'ਮਿਸ ਟੀਨ ਇੰਡੀਆ ਵਰਲਡਵਾਈਡ 2026' ਦਾ ਖਿਤਾਬ ਪ੍ਰਾਪਤ ਕੀਤ। ਇਹ ਤਿੰਨੋਂ ਮੁੱਖ ਜੇਤੂ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਵੱਖ-ਵੱਖ ਦੇਸ਼ਾਂ ਅਤੇ ਪੀੜ੍ਹੀਆਂ ਦੀ ਨੁਮਾਇੰਦਗੀ ਕਰਦੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-  ਵੱਡਾ ਖੁਲਾਸਾ :  Flydubai flight ਨੂੰ ਡੇਗਣ ਦੀ ਤਿਆਰੀ 'ਚ ਸੀ ਇਜ਼ਰਾਈਲ ! ਭੇਜੇ ਲੜਾਕੂ ਜਹਾਜ਼

 

 
 
 
 
 
 
 
 
 
 
 
 
 
 
 
 

A post shared by 103.1FM Trinidad & Tobago (@103fmtrinidad)

ਭਾਰਤ ਤੋਂ ਬਾਹਰ ਆਯੋਜਿਤ ਹੋਣ ਵਾਲੇ ਇਸ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਭਾਰਤੀ ਪੇਜੈਂਟ ਵਿੱਚ ਕਈ ਦੇਸ਼ਾਂ ਤੋਂ ਭਾਰਤੀ ਮੂਲ ਦੀਆਂ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਇਹ ਮੁਕਾਬਲਾ ਭਾਰਤੀ ਪ੍ਰਵਾਸੀਆਂ ਲਈ ਇੱਕ ਅੰਤਰਰਾਸ਼ਟਰੀ ਮੰਚ ਬਣ ਚੁੱਕਾ ਹ। ਪੋਰਟ ਆਫ ਸਪੇਨ ਵਿਖੇ ਆਯੋਜਿਤ ਇਸ 33ਵੇਂ ਸਮਾਗਮ ਵਿੱਚ ਰਵਾਇਤੀ ਸੁੰਦਰਤਾ ਮੁਕਾਬਲਿਆਂ ਤੋਂ ਹਟ ਕੇ ਭਾਰਤੀ ਸੱਭਿਆਚਾਰ, ਪਰੰਪਰਾਵਾਂ, ਪ੍ਰਦਰਸ਼ਨ ਕਲਾਵਾਂ ਅਤੇ ਮੁੱਲਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਇਸ ਮੁਕਾਬਲੇ ਦਾ ਆਯੋਜਨ ਭਾਰਤੀ-ਅਮਰੀਕੀ ਨੀਲਮ ਸਰਨ ਅਤੇ ਧਰਮਾਤਮਾ ਸਰਨ ਦੁਆਰਾ 'ਵਰਲਡਵਾਈਡ ਪੇਜੈਂਟਸ' ਰਾਹੀਂ ਕੀਤਾ ਗਿਆ ਸੀ। ਇਸ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਲਈ ਸੰਗਠਨ ਦੇ ਰਾਸ਼ਟਰੀ ਨਿਰਦੇਸ਼ਕ ਨੇਹਾ ਕਰੀਨਾ ਮੀਨਾ ਅਤੇ ਉਮੇਸ਼ ਮੀਨਾ ਨੇ ਵੀ ਆਪਣਾ ਸਹਿਯੋਗ ਦਿੱਤਾ। ਇਸ ਸਾਲ ਦੇ ਸਮਾਗਮ ਨੇ ਆਪਣੀ 33ਵੀਂ ਵਰ੍ਹੇਗੰਢ ਮਨਾਈ, ਜਿਸ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਨੇ ਵਿਸ਼ਵ ਭਰ ਦੇ ਭਾਰਤੀ ਭਾਈਚਾਰੇ ਦੇ ਪ੍ਰਤੀਯੋਗੀਆਂ ਅਤੇ ਪ੍ਰਬੰਧਕਾਂ ਦੀ ਮੇਜ਼ਬਾਨੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News