ਭਾਰਤ ਬੰਦ : ਗਾਜ਼ੀਪੁਰ ਸਰਹੱਦ ''ਤੇ ਕਿਸਾਨਾਂ ਨੇ ਨੱਚ-ਗਾ ਕੇ ਜਤਾਇਆ ਵਿਰੋਧ

Friday, Mar 26, 2021 - 12:08 PM (IST)

ਭਾਰਤ ਬੰਦ : ਗਾਜ਼ੀਪੁਰ ਸਰਹੱਦ ''ਤੇ ਕਿਸਾਨਾਂ ਨੇ ਨੱਚ-ਗਾ ਕੇ ਜਤਾਇਆ ਵਿਰੋਧ

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ 'ਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ 'ਭਾਰਤ ਬੰਦ' ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਗਾਜ਼ੀਪੁਰ ਸਰਹੱਦ, ਸਿੰਘੂ ਸਰਹੱਦ ਅਤੇ ਟਿਕਰੀ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਨੇ ਰੋਡ ਜਾਮ ਕਰ ਕੇ ਸਰਕਾਰ ਵਿਰੁੱਧ ਹੱਲਾ ਬੋਲ ਰੱਖਿਆ ਹੈ। ਇਸ ਦੌਰਾਨ ਕਿਸਾਨ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਸਵੇਰ ਤੋਂ ਹੀ ਇਕ ਵਾਰ ਫਿਰ ਗਾਜ਼ੀਪੁਰ ਸਰਹੱਦ ਜਾਮ ਕਰ ਦਿੱਤੀ, ਉੱਥੇ ਹੀ ਕਿਸਾਨਾਂ ਦੇ ਇਕ ਗਰੁੱਪ ਨੇ ਇੱਥੇ ਨੱਚ-ਗਾ ਕੇ ਆਪਣਾ ਵਿਰੋਧ ਜਤਾਇਆ।

 

ਅੱਜ ਦੇ 'ਭਾਰਤ ਬੰਦ' 'ਤੇ ਭਾਰਤੀ ਕਿਸਾਨ ਯੂਨੀਅਨ ਉੱਤਰ ਪ੍ਰਦੇਸ਼ ਦੇ ਪ੍ਰਧਾਨ ਨੇ ਕਿਹਾ ਕਿ ਸਾਡੇ ਅੰਦੋਲਨ ਨੂੰ ਲਗਭਗ ਚਾਰ ਮਹੀਨੇ ਪੂਰੇ ਹੋ ਰਹੇ ਹਨ। ਭਾਰਤ ਬੰਦ 'ਚ ਸਾਨੂੰ ਲੋਕਾਂ, ਵਪਾਰੀਆਂ, ਟਰਾਂਸਪੋਰਟਰਾਂ ਦਾ ਸਹਿਯੋਗ ਮਿਲ ਰਿਹਾ ਹੈ। ਇਸ ਨਾਲ ਸਰਕਾਰ ਨੂੰ ਸੰਦੇਸ਼ ਜਾਵੇਗਾ। ਅਸੀਂ ਗੱਲਬਾਤ ਲਈ 24 ਘੰਟੇ ਤਿਆਰ ਹਨ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਦਿੱਲੀ ਦੇ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਬਾਰਡਰ 'ਤੇ ਜਾਰੀ ਕਿਸਾਨ ਅੰਦੋਲਨ ਦੇ ਚਾਰ ਮਹੀਨੇ ਪੂਰੇ ਹੋਣ 'ਤੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬੰਦ ਦੀ ਅਪੀਲ ਕੀਤੀ ਹੈ। ਕਿਸਾਨਾਂ ਵਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਅਤੇ ਆਪਣੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕਰ ਰਹੇ ਹਨ।

ਨੋਟ : ਕਿਸਾਨਾਂ ਵਲੋਂ ਕੀਤੇ ਜਾ ਰਹੇ ਅਨੋਖੇ ਵਿਰੋਧ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News