ਫ਼ਸਲ ਉਗਾਉਣ ਵਾਲੇ ਅੰਨਦਾਤਾਵਾਂ ਨੂੰ ਮਿਲੇ ਨਿਆਂ : ਪ੍ਰਿਯੰਕਾ ਗਾਂਧੀ
Thursday, Jan 14, 2021 - 12:11 PM (IST)
ਲਖਨਊ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 50 ਦਿਨਾਂ ਤੋਂ ਲਗਾਤਾਰ ਜਾਰੀ ਹੈ। ਇਸ ਵਿਚ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਉੱਤਰ ਪ੍ਰਦੇਸ਼ ਦੀ ਇੰਚਾਰਜ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ ਹੈ। ਵੀਰਵਾਰ ਨੂੰ ਪ੍ਰਿਯੰਕਾ ਗਾਂਧੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਲਿਖਿਆ,''ਸਾਰੇ ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ, ਪੋਂਗਲ, ਬਿਹੂ ਅਤੇ ਭੋਗੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਫ਼ਸਲਾਂ ਨਾਲ ਜੁੜੇ ਇਨ੍ਹਾਂ ਤਿਉਹਾਰਾਂ ਦੀ ਖ਼ੁਸ਼ੀ ਦਰਮਿਆਨ ਈਸ਼ਵਰ ਤੋਂ ਮੇਰੀ ਪ੍ਰਾਰਥਨਾ ਹੈ ਕਿ ਫ਼ਸਲ ਉਗਾਉਣ ਵਾਲੇ ਅੰਨਦਾਤਾਵਾਂ ਨੂੰ ਨਿਆਂ ਮਿਲੇ।
ਇਹ ਵੀ ਪੜ੍ਹੋ : PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਮਕਰ ਸੰਕ੍ਰਾਂਤੀ ਅਤੇ ਪੋਂਗਲ ਦੀ ਵਧਾਈ
ਇਸ ਤੋਂ ਪਹਿਲਾਂ ਉਨ੍ਹਾਂ ਨੇ ਲਿਖਿਆ,''ਲੋਹੜੀ ਸਾਡੇ ਅੰਨਦਾਤਾਵਾਂ ਦੀ ਫ਼ਸਲ ਨਾਲ ਜੁੜਿਆ ਹੋਇਆ ਤਿਉਹਾਰ ਹੈ। ਅੱਜ ਹਜ਼ਾਰਾਂ ਕਿਸਾਨ ਆਪਣੇ ਘਰਾਂ ਤੋਂ ਦੂਰ ਇਸ ਹੱਡ ਕੰਬਾਉਣ ਵਾਲੀ ਠੰਡ 'ਚ ਆਪਣੀ ਫ਼ਸਲ ਦੇ ਹੱਕ ਲਈ ਬੈਠੇ ਹੋਏ ਹਨ। ਆਓ ਆਪਣੇ ਅੰਨਦਾਤਾਵਾਂ ਦੇ ਹੱਕ ਦੀ ਲੜਾਈ 'ਚ ਉਨ੍ਹਾਂ ਦਾ ਸਾਥ ਦੇ ਕੇ ਉਨ੍ਹਾਂ ਨੂੰ ਇਸ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦੇਈਏ।''
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ