ਸਰਕਾਰ ਨੇ ਰੋਕੇ ਅੰਦੋਲਨਕਾਰੀਆਂ ਦੇ ਕਾਫ਼ਲੇ,ਹਰਿਆਣਾ ਦੇ ਕਿਸਾਨਾਂ ਨੇ ਦਿੱਤਾ ਖੇਤਾਂ ਰਾਹੀਂ ਲਾਂਘਾ (ਵੀਡੀਓ)

11/27/2020 12:52:55 PM

ਕੈਥਲ- ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ 'ਚ ਕਿਸਾਨਾਂ ਨੇ ਦਿੱਲੀ ਕੂਚ ਕਰ ਦਿੱਤਾ ਹੈ। ਕਿਸਾਨਾਂ ਨੂੰ ਰੋਕਣ ਅਤੇ ਅੰਦੋਲਨ ਨੂੰ ਅਸਫ਼ਲ ਕਰਨ ਲਈ ਪੁਲਸ ਪ੍ਰਸ਼ਾਸਨ ਨੇ ਪੂਰਾ ਬੰਦੋਬਸਤ ਕੀਤਾ ਸੀ ਪਰ ਸਾਰੇ ਬੰਦੋਬਸਤ ਕਿਸਾਨਾਂ ਦੇ ਹੌਂਸਲੇ ਅੱਗੇ ਫਿਕੇ ਪੈਂਦੇ ਨਜ਼ਰ ਆ ਰਹੇ ਹਨ। ਕੈਥਲ ਜ਼ਿਲ੍ਹੇ 'ਚ ਪਟਿਆਲਾ-ਚੀਕਾ ਮਾਰਗ 'ਤੇ ਪੰਜਾਬ ਸਰਹੱਦ 'ਤੇ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ। ਪੰਜਾਬ ਦੇ ਕਿਸਾਨ ਨਾਅਰੇਬਾਜ਼ੀ ਕਰ ਰਹੇ ਸਨ। ਪ੍ਰਸ਼ਾਸਨ ਵਲੋਂ ਕੀਤੀ ਗਈ ਘੇਰਾਬੰਦੀ ਕੰਮ ਨਹੀਂ ਆਈ। ਕਿਸਾਨ ਪੈਦਲ ਖੇਤਾਂ ਦੇ ਰਸਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਅੰਬਾਲਾ ਦੇ ਸ਼ੰਭੂ ਸਰਹੱਦ 'ਤੇ ਪਾਣੀ ਦੀਆਂ ਤੋਪਾਂ ਚਲਾਈਆਂ ਗਈਆਂ ਸਨ ਪਰ ਕਿਸਾਨ ਬੈਰੀਕੇਡ ਤੋੜਦੇ ਹੋਏ ਅੱਗੇ ਵੱਧ ਗਏ। 

ਇਹ ਵੀ ਪੜ੍ਹੋ : ਦਿੱਲੀ ਕੂਚ ਲਈ ਅੜ੍ਹੇ ਕਿਸਾਨ, ਰੋਕਣ ਲਈ ਪ੍ਰਸ਼ਾਸਨ ਨੇ ਪੱਟ ਦਿੱਤੀ ਸੜਕ

ਦੱਸਣਯੋਗ ਹੈ ਕਿ ਇਸ ਅੰਦੋਲਨ ਕਾਰਨ ਹਜ਼ਾਰਾਂ ਵਾਹਨ ਚਾਲਕ ਪਰੇਸ਼ਾਨ ਹੋਏ। ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਪੁਲਸ ਨੇ ਵੀ ਭਾਰੀ ਇੰਤਜ਼ਾਮ ਕੀਤੇ ਸਨ ਪਰ ਕਿਸਾਨਾਂ ਦੇ ਹੌਂਸਲੇ ਅੱਗੇ ਪੁਲਸ ਦੇ ਬੰਦੋਬਸਤ ਫਿੱਕੇ ਪੈਂਦੇ ਦਿੱਸ ਰਹੇ ਹਨ।

ਇਹ ਵੀ ਪੜ੍ਹੋ : ਦਿੱਲੀ ਸਰਹੱਦ ਨੇੜੇ ਪਹੁੰਚੇ ਕਿਸਾਨ, ਪੁਲਸ ਨੇ ਹੋਰ ਸਖ਼ਤ ਕੀਤੀ ਸੁਰੱਖਿਆ


DIsha

Content Editor

Related News