ਸ਼ਹੀਦ ਦੀ ਰੋਂਦੀ ਮਾਂ ਦੇ ਬੋਲ-ਪ੍ਰਦਰਸ਼ਨੀ ਨਾ ਲਾਓ, ਮੇਰੇ ਪੁੱਤ ਨੂੰ ਬੁਲਾਓ; ਮੰਤਰੀ ਜੀ ਚੈੱਕ ਨਾਲ ਖਿਚਵਾਉਂਦੇ ਰਹੇ ਫੋਟੋ

11/25/2023 4:17:08 PM

ਆਗਰਾ- ਆਗਰਾ 'ਚ ਇਸ ਸਮੇਂ ਹਰ ਅੱਖ ਨਮ ਹੈ। ਦਰਅਸਲ ਆਗਰਾ ਦੇ ਰਹਿਣ ਵਾਲੇ ਕੈਪਟਨ ਸ਼ੁੱਭਮ ਗੁਪਤਾ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਸ਼ਹੀਦ ਹੋ ਗਏ ਹਨ। 26 ਸਾਲ ਦੇ ਸ਼ੁੱਭਮ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਫਤੇ ਬਾਅਦ ਘਰ ਪਰਤਣਗੇ ਪਰ ਮਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦਾ ਪੁੱਤ ਕਦੇ ਮੁੜ ਕੇ ਨਹੀਂ ਆਵੇਗਾ।

ਇਹ ਵੀ ਪੜ੍ਹੋ-  ਮਾਂ ਦੇ ਸਾਹਮਣੇ 2 ਧੀਆਂ ਨਾਲ ਦਰਿੰਦਿਆਂ ਨੇ ਕੀਤਾ ਸੀ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਸਜ਼ਾ-ਏ-ਮੌਤ

 ਅਚਾਨਕ 22 ਨਵੰਬਰ ਨੂੰ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਸ਼ਹੀਦ ਦੇ ਪਿਤਾ ਬਸੰਤ ਗੁਪਤਾ 'ਸਾਨੂੰ ਮਾਣ ਹੈ' ਆਖ ਕੇ ਭਾਵੁਕ ਹੋ ਗਏ। ਅਜਿਹੇ ਵਿਚ ਮੁੱਖ ਮੰਤਰੀ ਯੋਗੀ ਸਰਕਾਰ ਦੇ ਮੰਤਰੀ ਵੀ ਉਨ੍ਹਾਂ ਦੇ ਘਰ ਪਹੁੰਚੇ ਪਰ ਅਜਿਹਾ ਨਹੀਂ ਲੱਗਾ ਕਿ ਉਹ ਦੁੱਖ ਵਿਚ ਸ਼ਰੀਕ ਹੋਣ ਆਏ ਹਨ। ਸ਼ੁੱਭਮ ਦੀ ਮਾਂ ਨੇ ਰੋਂਦੇ ਹੋਏ ਕਿਹਾ- ਅਜਿਹੀ ਪ੍ਰਦਰਸ਼ਨੀ ਨਾ ਲਾਓ, ਮੇਰੇ ਪੁੱਤਰ ਨੂੰ ਬੁਲਾ ਦਿਓ।

 

ਸ਼ੁੱਕਰਵਾਰ ਨੂੰ ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਯੋਗੇਂਦਰ ਉਪਾਧਿਆਏ ਸ਼ੁੱਭਮ ਗੁਪਤਾ ਦੇ ਆਗਰਾ ਸਥਿਤ ਘਰ ਪਹੁੰਚੇ ਸਨ। ਉਨ੍ਹਾਂ ਦੇ ਹੱਥ 'ਚ ਮੁੱਖ ਮੰਤਰੀ ਯੋਗੀ ਦਾ ਭੇਜੇ ਹੋਏ 25-25 ਲੱਖ ਰੁਪਏ ਦੇ ਦੋ ਚੈੱਕ ਲੈ ਕੇ ਪਹੁੰਚੇ ਸਨ ਪਰ ਜਦੋਂ ਮੰਤਰੀ ਜੀ ਉਹ ਚੈੱਕ ਮਾਂ ਦੇ ਹੱਥਾਂ 'ਚ ਦੇਣ ਲੱਗੇ ਤਾਂ ਤਸਵੀਰਾਂ ਖਿੱਚਵਾਉਣ ਲੱਗੇ ਤਾਂ ਰੋਂਦੀ ਮਾਂ ਬੋਲੀ- ਅਜਿਹੀ ਪ੍ਰਦਰਸ਼ਨੀ ਨਾ ਲਾਓ। ਹੋ ਸਕੇ ਤਾਂ ਮੇਰੇ ਪੁੱਤਰ ਨੂੰ ਬੁਲਾ ਦਿਓ। ਮੰਤਰੀ ਜੀ ਵੀ ਇਸ ਤੋਂ ਬਾਅਦ ਅਸਹਿਜ ਜਿਹੇ ਦਿੱਸੇ।

ਇਹ ਵੀ ਪੜ੍ਹੋ-  ਦਿਨ ਚੜ੍ਹਦਿਆਂ ਵਾਪਰਿਆ ਭਿਆਨਕ ਹਾਦਸਾ, ਸਵਿਫਟ ਕਾਰ 'ਚ ਜ਼ਿੰਦਾ ਸੜ ਗਏ ਦੋ ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News