ਸੁਰੱਖਿਆ ਤੋਂ ਲੈ ਕੇ ਸਜਾਵਟ ਤਕ, ਟਰੰਪ ਲਈ ਇੰਝ ਤਿਆਰ ਹੋਇਆ ਆਗਰਾ

02/23/2020 1:50:43 AM

ਨਵੀਂ ਦਿੱਲੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। 24 ਫਰਵਰੀ ਨੂੰ ਟਰੰਪ ਅਹਿਮਦਾਬਾਦ ਤੋਂ ਬਾਅਦ ਆਗਰਾ ਪਹੁੰਚਣਗੇ। ਆਗਰਾ 'ਚ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ 5000 ਜਵਾਨ ਤਾਇਨਾਤ ਕੀਤੇ ਗਏ ਹਨ। ਐੱਸ.ਪੀ. ਸਿਟੀ ਬੋਤਰੇ ਰੋਹਨ ਪ੍ਰਮੋਦ ਨੇ ਦੱਸਿਆ ਕਿ, '10 ਪੈਰਾਮਿਲਟਰੀ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸਨਾਇਪਰ ਪਾਇੰਟਸ ਦੀ ਪਛਾਣ ਕੀਤੀ ਗਈ ਹੈ। ਕੁਲ 4000-5000 ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਸ਼ਹਿਰ ਭਰ 'ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹਨ।'
ਐੱਸ.ਪੀ. ਸਿਟੀ ਨੇ ਕਿਹਾ, 'ਅਮਰੀਕੀ ਰਾਸ਼ਟਰਪਤੀ ਇਕ ਗੋਲਫ ਕਾਰਟ 'ਚ ਤਾਜ ਮਹਲ ਦੀ ਯਾਤਰਾ ਕਰਨਗੇ। ਆਉਣ ਵਾਲੇ ਪਤਵੰਤੇ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਲਈ ਮਾਰਗ ਦੇ ਕਿਨਾਰੇ ਪੁਲਸ ਸਨਾਇਪਰ ਰੱਖੇ ਜਾਣਗੇ।'


ਯੋਗੀ ਆਦਿਤਿਆਨਾਥ ਕਰਨਗੇ ਟਰੰਪ ਦਾ ਸਵਾਗਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ 24 ਫਰਵਰੀ ਨੂੰ ਆਗਰਾ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਸਵਾਗਤ ਕੀਤਾ ਜਾਵੇਗਾ। ਉਹ ਅਮਰੀਕੀ ਰਾਸ਼ਟਰਪਤੀ ਨਾਲ ਤਾਜ ਮਹਲ ਜਾਣਗੇ। ਨਗਰ ਨਿਗਮ ਦੇ ਐਗਜ਼ਿਕਿਊਟਿਵ ਇੰਜੀਨੀਅਰ ਦਾ ਕਹਿਣਾ ਹੈ, 'ਇੰਫ੍ਰਾਸਟਰੱਕਚਰ ਦੇ ਡਿਵੈਲਪਮੈਂਟ ਨਾਲ ਸਬੰਧਿਤ ਕੰਮ ਹੋ ਚੁੱਕਾ ਹੈ। ਹੁਣ ਅਸੀਂ ਸੜਕਾਂ ਦੀ ਸਫਾਈ ਵੱਲ ਧਿਆਨ ਦਿਆਂਗੇ।
 

ਆਗਰਾ 'ਚ ਲੱਗੇ 3000 ਕਲਾਕਾਰ
ਉਥੇ ਹੀ ਆਗਰਾ ਦੇ ਜ਼ਿਲਾ ਮੈਜਿਸਟ੍ਰੇਟ ਪ੍ਰਭੂ ਨਾਰਾਇਣ ਸਿੰਘ ਨੇ ਜਾਣਕਾਰੀ ਦਿੱਤੀ, 'ਯੂ.ਪੀ. ਸਰਕਾਰ ਨੇ ਆਗਰਾ 'ਚ 3000 ਕਲਾਕਾਰਾਂ ਨੂੰ ਭੇਜਿਆ ਹੈ। ਖੇਰਿਆ ਹਵਾਈ ਅੱਡੇ ਨੇੜੇ 300 ਤੋਂ ਜ਼ਿਆਦਾ ਕਲਾਕਾਰ ਕੰਮ ਕਰ ਰਹੇ ਹਨ। ਅਸੀਂ 21 ਥਾਵਾਂ ਦੀ ਪਛਾਣ ਕੀਤੀ ਹੈ ਜਿਥੇ 24 ਫਰਵਰੀ ਨੂੰ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਲਈ ਮੰਚ ਬਣਾਏ ਜਾਣਗੇ।' ਆਗਰਾ ਦੇ ਮੇਅਰ ਨਵੀਨ ਜੈਨ ਨੇ ਕਿਹਾ, 'ਅਸੀਂ 24 ਫਰਵਰੀ  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 600 ਗ੍ਰਾਮ ਭਾਰ ਦੀ ਚਾਂਦੀ ਦੀ ਚਾਭੀ ਸੌਪਾਂਗੇ। ਇਸ ਨਾਲ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਸਵਾਗਤ ਦਰਵਾਜਾ ਖੋਲ੍ਹਣ ਅਤੇ ਆਗਰਾ 'ਚ ਪ੍ਰਵੇਸ਼ ਕਰਨ ਲਈ ਹੈ।

 

 


Inder Prajapati

Content Editor

Related News