ਆਗਰਾ : ਕਾਰ ਅਤੇ ਕੰਟੇਨਰ ਦੀ ਹੋਈ ਭਿਆਨਕ ਟੱਕਰ, ਪੰਜ ਵਿਅਕਤੀ ਜ਼ਿੰਦਾ ਸੜੇੇ

Tuesday, Dec 22, 2020 - 01:24 PM (IST)

ਆਗਰਾ — ਉੱਤਰ ਪ੍ਰਦੇਸ਼ ਦੇ ਯਮੁਨਾ ਐਕਸਪ੍ਰੈਸ ਵੇਅ ’ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਘਟਨਾ ਵਿਚ ਕਾਰ ਦੇ ਅੰਦਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਲਟ ਦਿਸ਼ਾ ਤੋਂ ਆ ਰਹੇ ਇਕ ਕੰਟੇਨਰ ਦੀ ਕਾਰ ਵਿਚ ਟਕਰਾਉਣ ਤੋਂ ਬਾਅਦ ਹੋਇਆ। ਕਾਰ ਸਵਾਰ ਲਖਨੳੂ ਤੋਂ ਦੱਸੇ ਜਾ ਰਹੇ ਹਨ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਲਖਨੳੂ ਦੇ ਪੰਜ ਲੋਕ ਕਾਰ ਨੰਬਰ ਯੂ.ਪੀ.-32 ਕੇ.ਡਬਲਯੂ. 6788 ਵਿਚ ਸਵਾਰ ਹੋ ਕੇ ਦਿੱਲੀ ਜਾ ਰਹੇ ਸਨ। ਕਾਰ ਆਗਰਾ ਦੇ ਖੰਦੌਲੀ ਖੇਤਰ ਵਿਚ ਯਮੁਨਾ ਐਕਸਪ੍ਰੈਸ ਵੇਅ ’ਤੇ ਪਹੁੰਚੀ। ਅਚਾਨਕ ਉਲਟੀ ਦਿਸ਼ਾ ਤੋਂ ਆ ਰਹੇ ਇੱਕ ਕੰਟੇਨਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਵੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਵੇਖਦੇ ਹੀ ਵੇਖਦੇ ਜ਼ਿੰਦਾ ਸੜ ਗਏ ਲੋਕ

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਸੇ ਨੂੰ ਸੰਭਲਨ ਦਾ ਮੌਕਾ ਨਹੀਂ ਮਿਲਿਆ। ਇਕ ਤੇਜ਼ ਆਵਾਜ਼ ਨਾਲ ਕਾਰ ’ਚ ਅੱਗ ਲੱਗ ਗਈ ਅਤੇ ਕਾਰ ਦੇ ਅੰਦਰ ਬੈਠੇ ਸਾਰੇ ਲੋਕ ਜਿੰਦਾ ਸੜ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਪਹੁੰਚੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਰ ਕੋਈ ਕਾਰ ਦੇ ਅੰਦਰ ਬੁਰੀ ਤਰ੍ਹਾਂ ਸੜ ਗਿਆ।

ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਅੰਦਰ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਅੱਗ ਲੱਗਣ ਕਾਰਨ ਲੋਕਾਂ ਕੋਲ ਕਾਰ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਸੀ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਅਤੇ ਫਾਇਰ ਬ੍ਰਿਗੇਡ ਵੀ ਦੇਰ ਨਾਲ ਪਹੁੰਚੇ। ਲੋਕਾਂ ਨੇ ਕਾਰ ਦੇ ਅੰਦਰੋਂ ਮਦਦ ਦੀ ਦੁਹਾਈ ਦਿੱਤੀ ਪਰ ਮਦਦ ਨਹੀਂ ਮਿਲੀ।

ਇਹ ਵੀ ਵੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਨੋਟ - ਕੀ ਇਕ ਅਣਗਿਹਲੀ ਕਾਰਨ ਹੋਏ ਇਸ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ? ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News