ਅਧਿਕਾਰੀਆਂ ਨੇ ਨਹੀਂ ਸੁਣੀ ਫ਼ਰਿਆਦ, ਆਪਣੀ ਜ਼ਮੀਨ ’ਤੇ ਹੱਕ ਪਾਉਣ ਲਈ ਔਰਤ ਨੇ ਖ਼ੁਦ ਨੂੰ ਟੋਏ ’ਚ ਦੱਬਿਆ

Saturday, Oct 23, 2021 - 10:49 AM (IST)

ਅਧਿਕਾਰੀਆਂ ਨੇ ਨਹੀਂ ਸੁਣੀ ਫ਼ਰਿਆਦ, ਆਪਣੀ ਜ਼ਮੀਨ ’ਤੇ ਹੱਕ ਪਾਉਣ ਲਈ ਔਰਤ ਨੇ ਖ਼ੁਦ ਨੂੰ ਟੋਏ ’ਚ ਦੱਬਿਆ

ਆਗਰਾ (ਭਾਸ਼ਾ)— ਹੱਕ ਦੀ ਲੜਾਈ ’ਚ ਨਿਆਂ ਪਾਉਣ ਲਈ ਇਕ ਔਰਤ ਨੇ ਅਜੀਬੋ-ਗਰੀਬ ਰਾਹ ਲੱਭਿਆ। ਆਗਰਾ ਦੇ ਬਾਈਪੁਰ ਖੇਤਰ ’ਚ ਆਪਣੀ ਹੀ ਜ਼ਮੀਨ ’ਤੇ ਮਾਲਕਾਨਾ ਹੱਕ ਪਾਉਣ ਲਈ ਇਕ ਔਰਤ ਨੇ ਉੱਥੇ ਟੋਇਆ ਪੁੱਟ ਕੇ ਖ਼ੁਦ ਨੂੰ ਉਸ ’ਚ ਦੱਬ ਲਿਆ। ਹਾਲਾਂਕਿ ਔਰਤ ਦਾ ਸਿਰ ਜ਼ਮੀਨ ਦੇ ਬਾਹਰ ਹੈ ਅਤੇ ਜ਼ਮੀਨ ’ਚ ਟੋਇਆ ਬਣਵਾ ਕੇ ਉਸ ’ਚ ਬੈਠ ਗਈ। ਔਰਤ ਨੇ ਪੁਲਸ ਪ੍ਰਸ਼ਾਸਨ ’ਤੇ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਾਉਣ ਵਿਚ ਮਦਦ ਨਾ ਕਰਨ ਦਾ ਦੋਸ਼ ਲਾਇਆ ਹੈ। 

ਇਹ ਵੀ ਪੜ੍ਹੋ : ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਸਿਕੰਦਰਾ ਥਾਣੇ ਦੇ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਬਾਈਪੁਰ ਵਾਸੀ ਪ੍ਰੇਮਲਤਾ ਦਾ ਦੋਸ਼ ਹੈ ਕਿ ਉਸ ਦੀ ਅੱਧੇ ਵਿੱਘਾ ਤੋਂ ਵੱਧ ਦੀ ਜ਼ਮੀਨ ’ਤੇ ਕੁਝ ਲੋਕ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਪੁਲਸ ਤੇ ਪ੍ਰਸ਼ਾਸਨ ਉਸ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਕੁਮਾਰ ਨੇ ਕਿਹਾ ਕਿ ਪੁਲਸ ਨੇ ਪ੍ਰੇਮਲਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਉਸ ਨੇ ਮੰਗ ਕੀਤੀ ਕਿ ਜ਼ਮੀਨ ਨੂੰ ਨਾਪਿਆ ਜਾਵੇ। ਉਨ੍ਹਾਂ ਦੱਸਿਆ ਕਿ ਕਾਫੀ ਸਮਝਾਉਣ ਤੋਂ ਬਾਅਦ ਆਖਿਰ ਪ੍ਰੇਮਲਤਾ ਟੋਏ ’ਚੋਂ ਬਾਹਰ ਨਿਕਲੀ। ਉਨ੍ਹਾਂ ਕਿਹਾ ਕਿ ਪੁਲਸ ਇਸ ਸਬੰਧ ਵਿਚ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ਡਾਕਟਰਾਂ ਦੀ ਲਾਪ੍ਰਵਾਹੀ; ਪੱਥਰੀ ਦੀ ਥਾਂ ਕੱਢ ਦਿੱਤੀ ਕਿਡਨੀ, ਹੁਣ ਹਸਪਤਾਲ ਨੂੰ ਦੇਣਾ ਪਵੇਗਾ ਮੋਟਾ ਜੁਰਮਾਨਾ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News