ਆਗਰਾ: ਨਵੇਂ ਸਾਲ ਤੋਂ ਪਹਿਲਾਂ ਸੈਲਾਨੀਆਂ ਦੀ ਚਹਿਲ-ਪਹਿਲ ਨਾਲ ਗੁਲਜਾਰ ਹੋਈ ਤਾਜ ਨਗਰੀ

Tuesday, Dec 31, 2024 - 07:07 PM (IST)

ਆਗਰਾ: ਨਵੇਂ ਸਾਲ ਤੋਂ ਪਹਿਲਾਂ ਸੈਲਾਨੀਆਂ ਦੀ ਚਹਿਲ-ਪਹਿਲ ਨਾਲ ਗੁਲਜਾਰ ਹੋਈ ਤਾਜ ਨਗਰੀ

ਆਗਰਾ (ਏਜੰਸੀ)- ਤਾਜ ਮਹਿਲ ਵਰਗੀ ਆਪਣੀ ਵਿਸ਼ਵ ਵਿਰਾਸਤ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਆਗਰਾ ਸ਼ਹਿਰ ਮੰਗਲਵਾਰ ਨੂੰ ਨਵੇਂ ਸਾਲ ਦੀ ਪੂਰਬਲੀ ਸ਼ਾਮ 'ਤੇ ਇਸ 'ਪਿਆਰ ਦੇ ਪ੍ਰਤੀਕ' ਨੂੰ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਚਹਿਲ-ਪਹਿਲ ਨਾਲ ਗੁਲਜਾਰ ਰਿਹਾ। ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੇ ਆਗਰਾ ਖੇਤਰ ਨੇ ਤਾਜ ਮਹਿਲ ਵਿਖੇ ਏ.ਐੱਸ.ਆਈ. ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਲੋੜ ਪੈਣ 'ਤੇ ਹੋਰ ਸਮਾਰਕਾਂ 'ਤੇ ਤਾਇਨਾਤ ਕਰਮਚਾਰੀਆਂ ਨੂੰ ਤਾਜ ਮਹਿਲ ਵਿਖੇ ਤਾਇਨਾਤ ਕਰਨ ਲਈ ਕਿਹਾ ਗਿਆ ਹੈ।

ਤਾਜ ਮਹਿਲ ਦੇ ਸੀਨੀਅਰ ਕੰਜ਼ਰਵੇਸ਼ਨ ਅਸਿਸਟੈਂਟ ਪ੍ਰਿੰਸ ਵਾਜਪਾਈ ਨੇ ਕਿਹਾ, "ਤਾਜ ਮਹਿਲ ਵਿੱਚ ਇਨ੍ਹੀਂ ਦਿਨੀਂ ਸੈਲਾਨੀਆਂ ਦੀ ਭਾਰੀ ਭੀੜ ਵੇਖੀ ਜਾ ਸਕਦੀ ਹੈ। ਹਰ ਰੋਜ਼ ਕਰੀਬ 40 ਹਜ਼ਾਰ ਸੈਲਾਨੀ ਇਸ ਸਮਾਰਕ ਨੂੰ ਦੇਖਣ ਲਈ ਆ ਰਹੇ ਹਨ। ਦਸੰਬਰ  ਮਹੀਨੇ ਦੀ ਸ਼ੁਰੂਆਤ ਵਿਚ ਇਸ ਵਿਚ ਵਾਧਾ ਸ਼ੁਰੂ ਹੁੰਦਾ ਹੈ। ਜਨਵਰੀ ਦੇ ਅੰਤ ਤੱਕ ਸੈਲਾਨੀਆਂ ਦੀ ਅਜਿਹੀ ਹੀ ਭੀੜ ਦੇਖਣ ਨੂੰ ਮਿਲੇਗੀ।" ਉਨ੍ਹਾਂ ਕਿਹਾ, "ਭੀੜ ਦੇ ਮੱਦੇਨਜ਼ਰ, ਏ.ਐੱਸ.ਆਈ. ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਜੇਕਰ ਲੋੜ ਪਈ ਤਾਂ ਅਸੀਂ ਤਾਜ ਮਹਿਲ ਦੇ ਹੋਰ ਸਮਾਰਕਾਂ 'ਤੇ ਤਾਇਨਾਤ ਏ.ਐੱਸ.ਆਈ. ਕਰਮਚਾਰੀਆਂ ਨੂੰ ਵੀ ਤਾਇਨਾਤ ਕਰਾਂਗੇ।" 

ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਸਈਦ ਅਰੀਬ ਅਹਿਮਦ ਨੇ ਕਿਹਾ, “25 ਦਸੰਬਰ ਤੋਂ ਅਤੇ ਖਾਸ ਕਰਕੇ ਇਸ ਹਫਤੇ ਦੇ ਅੰਤ ਵਿੱਚ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅਸੀਂ ਤਾਜ ਮਹਿਲ ਕੰਪਲੈਕਸ ਦੇ ਨੇੜੇ ਇੱਕ ਤਤਕਾਲ ਜਵਾਬ ਟੀਮ, ਵਿਕਲਪਕ ਪਾਰਕਿੰਗ ਸਹੂਲਤਾਂ, ਸੈਲਾਨੀ ਮਾਰਗ ਅਤੇ ਇੱਕ ਔਨਲਾਈਨ ਸਹੂਲਤ ਦਾ ਵੀ ਪ੍ਰਬੰਧ ਕੀਤਾ ਹੈ ਤਾਂ ਕਿ ਸੈਲਾਨੀਆਂ ਨੂੰ ਟ੍ਰੈਫਿਕ ਜਾਮ ਤੋਂ ਬਚਦੇ ਹੋਏ ਤਾਜ ਮਹਿਲ ਤੱਕ ਪਹੁੰਚਣ ਵਿੱਚ ਮਦਦ ਮਿਲ ਸਕੇ। ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ਨੂੰ ਰੋਕਣ ਲਈ 'ਬ੍ਰੈਥ ਟੈਸਟ' ਕੀਤਾ ਜਾਵੇਗਾ ਅਤੇ ਸੜਕਾਂ 'ਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਸਾਦੇ ਕੱਪੜਿਆਂ 'ਚ ਪੁਲਸ ਮੁਲਾਜ਼ਮ ਮੌਜੂਦ ਰਹਿਣਗੇ।


author

cherry

Content Editor

Related News